ਨਵੀਂ ਦਿੱਲੀ: ਭਾਰਤ ਨੇ ਪੂਰਬੀ ਲੱਦਾਖ ਵਿਚਲੇ ਫੌਜੀ ਟਕਰਾਅ ਲਈ ਚੀਨ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਹੈ ਕਿ ਇਹ ਗੁਆਂਢੀ ਮੁਲਕ ਵਲੋਂ ਅਸਲ ਕੰਟਰੋਲ ਰੇਖਾ ’ਤੇ ਸਥਿਤੀ ਵਿੱਚ ‘ਇਕਤਰਫ਼ਾ ਤਬਦੀਲੀ’ ਕਰਨ ਦੀਆਂ ਕਾਰਵਾਈਆਂ ਦਾ ਨਤੀਜਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਦਾ ਇਹ ਦਾਅਵਾ ਚੀਨ ਦੇ ਵਿਦੇਸ਼ ਮੰਤਰੀ ਵਲੋਂ ਬੀਤੇ ਦਿਨ ਮੁੜ ਪੂਰਬੀ ਲੱਦਾਖ ’ਚ ਸਰਹੱਦ ਦੀ ਸਥਿਤੀ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਮਗਰੋਂ ਆਇਆ ਹੈ। ਸ੍ਰੀਵਾਸਤਵ ਨੇ ਕਿਹਾ ਕਿ ਨਵੀਂ ਦਿੱਲੀ ਉਮੀਦ ਕਰਦੀ ਹੈ ਕਿ ਪੇਈਚਿੰਗ ਆਪਣੇ ਸ਼ਬਦਾਂ ਦਾ ਆਪਣੀਆਂ ਕਾਰਵਾਈਆਂ ਨਾਲ ਮੇਲ ਕਰਵਾਏ। -ਪੀਟੀਆਈ