ਮੁੰਬਈ, 5 ਅਪਰੈਲ
ਮਹਾਰਾਸ਼ਟਰ ਭਾਜਪਾ ਦੇ ਆਗੂ ਮੋਹਿਤ ਕੰਬੋਜ ਨੇ ਅੱਜ ਹਿੰਦੂ ਏਕਤਾ ਦੀ ਵਕਾਲਤ ਕਰਦਿਆਂ ਉੱਚੀ ਆਵਾਜ਼ ਵਿੱਚ ‘ਹਨੂੰਮਾਨ ਚਾਲੀਸਾ’ ਚਲਾਉਣ ਲਈ ਮੰਦਰਾਂ ’ਤੇ ਲਾਊਡ ਸਪੀਕਰ ਲਾਉਣ ਵਾਸਤੇ ਫੰਡਿੰਗ ਦੀ ਪੇਸ਼ਕਸ਼ ਕੀਤੀ ਅਤੇ ਮੰਗ ਕੀਤੀ ਕਿ ਮਸਜਿਦਾਂ ’ਤੇ ਲੱਗੇ ਗ਼ੈਰਕਾਨੂੰਨੀ ਲਾਊਡ ਸਪੀਕਰ ਉਤਾਰੇ ਜਾਣ। ਕੰਬੋਜ ਨੇ ਕਿਹਾ ਕਿ ਉਹ ‘ਹਨੂੰਮਾਨ ਚਾਲੀਸਾ’ ਲਈ ਮੁਫ਼ਤ ਵਿੱਚ ਸਪੀਕਰ ਦੇਣਗੇ। ਐੱਮਐੱਨਐੱਸ ਮੁਖੀ ਰਾਜ ਠਾਕਰੇ ਵੱਲੋਂ ਮਸਜਿਦਾਂ ’ਤੇ ਉੱਚੀ ਆਵਾਜ਼ ਵਿਚ ਵਜਦੇ ਲਾਊਡ ਸਪੀਕਰ ਬੰਦ ਕਰਵਾਉਣ ਦੇ ਦਿੱਤੇ ਸੱਦੇ ਮਗਰੋਂ ਭਾਜਪਾ ਆਗੂ ਨੇ ਇਹ ਪੇਸ਼ਕਸ਼ ਕੀਤੀ ਹੈ। ਕੰਬੋਜ ਨੇ ਟਵੀਟ ਕੀਤਾ, ‘ਜੋ ਕੋਈ ਮੰਦਰਾਂ ’ਚ ਹਨੂੰਮਾਨ ਚਾਲੀਸਾ ਚਲਾਉਣ ਲਈ ਲਾਊਡ ਸਪੀਕਰ ਲਾਉਣਾ ਚਾਹੁੰਦੇ ਹੈ ਤਾਂ ਉਹ ਸਾਨੂੰ ਕਹਿ ਸਕਦਾ ਹੈ। ਹਿੰਦੂਆਂ ਦੀ ਇੱਕ ਆਵਾਜ਼ ਹੋਣੀ ਚਾਹੀਦੀ ਹੈ।’ -ਪੀਟੀਆਈ