ਮਹਾਰਾਸ਼ਟਰ ਸਰਕਾਰ ਨੂੰ ਸੰਕਟ ’ਚ ਪਾ ਰਹੀ ਹੈ ਭਾਜਪਾ: ਮਮਤਾ

ਕੇਂਦਰ ਸਰਕਾਰ ’ਤੇ ਲਾਇਆ ਐੱਮਵੀਏ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼

ਮਹਾਰਾਸ਼ਟਰ ਸਰਕਾਰ ਨੂੰ ਸੰਕਟ ’ਚ ਪਾ ਰਹੀ ਹੈ ਭਾਜਪਾ: ਮਮਤਾ

ਕੋਲਕਾਤਾ, 23 ਜੂਨ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਾਰਾਸ਼ਟਰ ’ਚ ਮਹਾ ਵਿਕਾਸ ਅਘਾੜੀ (ਐੱਮਵੀਏ) ਸਰਕਾਰ ਤੋੜਨ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਕਥਿਤ ਕੋਸ਼ਿਸ਼ਾਂ ਦੀ ਅੱਜ ਆਲੋਚਨਾ ਕਰਦਿਆਂ ਇਸ ਨੂੰ ਅਨੈਤਿਕ ਤੇ ਗ਼ੈਰ-ਸੰਵਿਧਾਨਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਜਾਣਬੁੱਝ ਕੇ ਅਜਿਹੇ ਸਮੇਂ ਮਹਾਰਾਸ਼ਟਰ ਸਰਕਾਰ ਨੂੰ ਸੰਕਟ ’ਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ।ਟੀਐੱਮਸੀ ਮੁਖੀ ਨੇ ਸਕੱਤਰੇਤ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਹ ਦੁੱਖ ਦੀ ਗੱਲ ਹੈ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇਸ਼ ਦੇ ਸੰਘੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਰਹੀ ਹੈ। ਇਹ ਅਨੈਤਿਕ ਤੇ ਗ਼ੈਰ-ਸੰਵਿਧਾਨਕ ਢੰਗ ਨਾਲ ਮਹਾਰਾਸ਼ਟਰ ਸਰਕਾਰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ।’ ਮਮਤਾ ਨੇ ਮਹਾਰਾਸ਼ਟਰ ਦੀ ਸਥਿਤੀ ਨੂੰ ਹੈਰਾਨ ਕਰਨ ਵਾਲਾ ਕਰਾਰ ਦਿੰਦਿਆਂ ਕਿਹਾ, ‘ਲੋਕਾਂ ਲਈ, ਲੋਕ ਫਤਵੇ ਲਈ ਅਤੇ ਊਧਵ ਠਾਕਰੇ (ਮਹਾਰਾਸ਼ਟਰ ਦੇ ਮੁੱਖ ਮੰਤਰੀ) ਲਈ ਨਿਆਂ ਚਾਹੁੰਦੇ ਹਾਂ।’

‘ਵਿਧਾਇਕਾਂ ਨੂੰ ਬੰਗਾਲ ਭੇਜੋ, ਅਸੀਂ ਸੇਵਾ ਕਰਾਂਗੇ’

ਮਮਤਾ ਬੈਨਰਜੀ ਨੇ ਸਵਾਲ ਕੀਤਾ, ‘ਤੁਸੀਂ ਅਸਾਮ ਸਰਕਾਰ ਨੂੰ ਸੰਕਟ ’ਚ ਕਿਉਂ ਪਾ ਰਹੇ ਹੋ ਜਦੋਂ ਉਹ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ? ਉਨ੍ਹਾਂ (ਵਿਧਾਇਕਾਂ ਨੂੰ) ਨੂੰ ਬੰਗਾਲ ਭੇਜੋ ਅਤੇ ਅਸੀਂ ਉਨ੍ਹਾਂ ਦੀ ਚੰਗੀ ਸੇਵਾ ਕਰਾਂਗੇ ਤੇ ਲੋਕਤੰਤਰ ਦਾ ਖਿਆਲ ਵੀ ਰੱਖਾਂਗੇ।’ ਜ਼ਿਕਰਯੋਗ ਹੈ ਕਿ ਐੱਮਵੀਏ ਦੀ ਅਗਵਾਈ ਕਰ ਰਹੀ ਸ਼ਿਵ ਸੈਨਾ ਦੇ ਬਾਗੀ ਵਿਧਾਇਕ ਮੰਗਲਵਾਰ ਨੂੰ ਸੂਰਤ ਗਏ ਸੀ, ਜਿੱਥੇ ਦਿਨ ਭਰ ਠਹਿਰਨ ਮਗਰੋਂ ਉਹ ਇੱਕ ਚਾਰਟਰਡ ਜਹਾਜ਼ ਰਾਹੀਂ ਗੁਹਾਟੀ ਰਵਾਨਾ ਹੋ ਗਏ। ਇਹ ਮਹਾਰਾਸ਼ਟਰ ’ਚ ਐੱਮਵੀਏ ਸਰਕਾਰ ਡੇਗਣ ਦੀ ਕੋਸ਼ਿਸ਼ ਪ੍ਰਤੀਤ ਹੁੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All