ਹਾਜੀਪੁਰ (ਬਿਹਾਰ), 10 ਜੂਨ
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਗੰਗਾ ਬ੍ਰਿਜ ਥਾਣਾ ਖੇਤਰ ਅਧੀਨ ਆਉਂਦੇ ਜੜੂਆ ਬਾਜ਼ਾਰ ਵਿਖੇ ਅੱਜ ਸਵੇਰੇ 10.20 ’ਤੇ ਐੱਚਡੀਐੱਫਸੀ ਬੈਂਕ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਕਰਮਚਾਰੀਆਂ ਨੂੰ ਬੰਦੀ ਬਣਾ ਕੇ 1.19 ਕਰੋੜ ਰੁਪਏ ਲੁੱਟ ਲਏ। ਬਾਈਕ ਸਵਾਰ ਚਾਰ ਬਦਮਾਸ਼ ਵਾਰਦਾਤ ਮਗਰੋਂ ਫ਼ਰਾਰ ਹੋ ਗਏ।