ਮੁੰਬਈ, 23 ਨਵੰਬਰ ਮੁੰਬਈ ਦੀ ਕੋਰਟ ਨੇ ਕਾਮੇਡੀਅਨ ਭਾਰਤੀ ਸਿੰਘ ਤੇੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋੋਂ ਦਰਜ ਕੇਸ ਵਿੱਚ 15-15 ਹਜ਼ਾਰ ਦੇ ਨਿੱਜੀ ਮੁਚੱਲਕੇ ’ਤੇ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਲੰਘੇ ਦਿਨ ਦੋਵਾਂ ਨੂੰ 4 ਦਸੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਦੋਵਾਂ ਨੂੰ ਸ਼ਨਿੱਚਰਵਾਰ ਨੂੰ ਉਨ੍ਹਾਂ ਦੀ ਅੰਧੇਰੀ ਸਥਿਤ ਰਿਹਾਇਸ਼ ਵਿੱਚ ਮਾਰੇ ਛਾਪੇ ਦੌਰਾਨ 86.50 ਗ੍ਰਾਮ ਗਾਂਜਾ ਮਿਲਣ ਮਗਰੋਂ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ, ਪਰ ਮਗਰੋਂ ਐੱਨਸੀਬੀ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਏਜੰਸੀ ਨੇ ਭਾਰਤੀ ਤੇ ਹਰਸ਼ ਖਿਲਾਫ਼ ਐੱਨਡੀਪੀਐੱਸ ਦੀਆਂ ਵੱਖ ਵੱਖ ਧਾਰਾਵਾਂ ਆਇਦ ਕੀਤੀਆਂ ਸਨ। -ਆਈਏਐੱਨਐੱਸ