ਨਵੀਂ ਦਿੱਲੀ, 17 ਨਵੰਬਰ
ਕਾਂਗਰਸ ਨੇ ਬੁੱਧਵਾਰ ਨੂੰ ਬਲਬੀਰ ਰਾਣੀ ਸੋਢੀ ਨੂੰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਬੋਧਰਾਜ ਭਾਰਦਵਾਜ ਨੂੰ ਪਾਰਟੀ ਦਾ ਹਿਮਾਚਲ ਇਕਾਈ ਦਾ ਸਕੱਤਰ ਨਿਯੁਕਤ ਕੀਤਾ ਹੈ। ਇਹ ਫੈਸਲਾ ਤੁਰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਰਪ੍ਰੀਤ ਬਰਾੜ, ਸ਼ਾਹਨਾਜ਼ ਯਾਸਮਿਨ ਹੱਕ ਅਤੇ ਪ੍ਰਤਿਮਾ ਸਿੰਘ ਨੂੰ ਜਨਰਲ ਸਕੱਤਰ ਅਤੇ ਸਾਈ ਅਨਾਮਿਕਾ ਝਾਅ, ਸ਼ਸਮਿਤਾ ਬਹੇੜਾ, ਸ਼ਮੀਮਾ ਰੈਨਾ, ਪ੍ਰਿਯੰਕਾ ਸਿੰਘ ਅਤੇ ਝਾਂਸੀਰਾਨੀ ਨੂੰ ਆਲ ਇੰਡੀਆ ਮਹਿਲਾ ਕਾਂਗਰਸ ਦਾ ਸਕੱਤਰ ਨਿਯੁਕਤ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਹੈ। –ਏਜੰਸੀ