ਨੋਇਡਾ (ਉੱਤਰ ਪ੍ਰਦੇਸ਼), 24 ਅਗਸਤ
ਸਕਿਉਰਿਟੀ ਗਾਰਡ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਵਾਲੀ ਔਰਤ ਨੂੰ ਸਥਾਨਕ ਅਦਾਲਤ ਨੇ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ। ਇਸ ਔਰਤ ਨੂੰ ਅਦਾਲਤ ਨੇ 21 ਅਗਸਤ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਜ਼ਿਕਰਯੋਗ ਹੈ ਭਾਵਿਆ ਰਾਏ ਨਾਂ ਦੀ ਇਸ ਔਰਤ ਨੇ ਨੋਇਡਾ ਦੇ ਸੈਕਟਰ 128 ਵਿੱਚ ਸਕਿਉਰਿਟੀ ਗਾਰਡ ਨੂੰ ਕਥਿਤ ਤੌਰ ’ਤੇ ਥੱਪੜ ਮਾਰਿਆ ਸੀ ਤੇ ਵੀਡੀਓ ਵਾਇਰਲ ਹੋਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੂਰਜਪੁਰ ਅਦਾਲਤ ਦੇ ਮੁੱਖ ਨਿਆਂਇਕ ਮੈਜਿਸਟਰੇਟ ਨੇ ਅੱਜ ਭਾਵਿਆ ਰਾਏ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ। -ਏਐੱਨਆਈ