ਗੁਹਾਟੀੇ, 2 ਨਵੰਬਰ
ਸੱਤਾਧਾਰੀ ਭਾਜਪਾ ਗੱਠਜੋੜ ਨੇ ਆਸਾਮ ਦੀਆਂ ਸਾਰੀਆਂ ਪੰਜ ਵਿਧਾਨ ਸਭਾ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਭਾਜਪਾ ਤਿੰਨ ਸੀਟਾਂ ’ਤੇ ਅਤੇ ਯੂਨਾਇਟਿਡ ਪੀਪਲਜ਼ ਪਾਰਟੀ ਲਬਿਰਲ ਦੋ ਸੀਟਾਂ ’ਤੇ ਜੇਤੂ ਰਹੀ।
ਸ਼ਿਵ ਸੈਨਾ ਦਾਦਰਾ ਅਤੇ ਨਗਰ ਹਵੇਲੀ ਲੋਕ ਸੀਟ ’ਤੇ ਜੇਤੂ
ਸਿਲਵਾਸਾ: ਸ਼ਿਵ ਸੈਨਾ ਦੀ ਉਮੀਦਵਾਰ ਕਾਲਾਬੇਨ ਦੇਲਕਰ ਨੇ ਦਾਦਰਾ ਅਤੇ ਨਗਰ ਹਵੇਲੀ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ 51,269 ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ। ਉਨ੍ਹਾਂ ਦੇ ਵਿਰੋਧੀ ਭਾਜਪਾ ਉਮੀਦਵਾਰ ਨੂੰ ਕੁਲ 66,766 ਵੋਟਾਂ ਮਿਲੀਆਂ। ਉਨ੍ਹਾਂ ਨੂੰ 1,18,035 ਵੋਟਾਂ ਤੇ ਕਾਂਗਰਸੀ ਉਮੀਦਵਾਰ ਮਹੇਸ਼ ਧੋਦੀ ਨੂੰ 6150 ਵੋਟਾਂ ਮਿਲੀਆਂ। –ਏਜੰਸੀ