ਮੁੰਬਈ, 26 ਫਰਵਰੀ
ਯੂਕਰੇਨ ਤੋਂ ਰੋਮਾਨੀਆ ਪਹੁੰਚੇ ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਉਣ ਲਈ ਅੱਜ ਦੁਪਹਿਰ ਵੇਲੇ ਬੁਖਾਰੈਸਟ ਤੋਂ ਰਵਾਨਾ ਹੋਇਆ ਏਅਰ ਇੰਡੀਆ ਦਾ ਹਵਾਈ ਜਹਾਜ਼ ਭਾਰਤੀ ਨਾਗਰਿਕਾਂ ਨੂੰ ਲੈ ਕੇ ਇਥੋਂ ਦੇ ਹਵਾਈ ਅੱਡੇ ’ਤੇ ਸ਼ਨਿਚਰਵਾਰ ਸ਼ਾਮ 7.50 ਵਜੇ ਲੈਂਡ ਕਰ ਗਿਆ ਹੈ। ਇਸ ਹਵਾਈ ਜਹਾਜ਼ ਵਿੱਚ 219 ਮੁਸਾਫਿਰ ਸਵਾਰ ਹਨ। ਇਸੇ ਤਰ੍ਹਾਂ 250 ਭਾਰਤੀ ਨਾਗਰਿਕਾਂ ਨੂੰ ਲਿਆਉਣ ਵਾਲੀ ਦੂਜੀ ਉਡਾਣ (ਏਆਈ1942) ਐਤਵਾਰ ਸਵੇਰੇ ਦਿੱਲੀ ਹਵਾਈ ਅੱਡੇ ਤੇ ਉਤਰੇਗੀ। -ਪੀਟੀਆਈ