ਹੈਦਰਾਬਾਦ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐੱਮਆਈਐੱਮ) ਯੂਪੀ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਹੈ। ਹੈਦਰਾਬਾਦ ਦੇ ਐੱਮਪੀ ਅਸਦੂਦੀਨ ਓਵਾਇਸੀ ਦੀ ਅਗਵਾਈ ਵਾਲੀ ਪਾਰਟੀ ਨੇ 9 ਸੀਟਾਂ ਲਈ ਆਪਣੇ ਉਮੀਦਵਾਰ ਐਲਾਨੇ ਹਨ। ਪਾਰਟੀ ਦੀ ਸੂਚੀ ’ਤੇ ਯੂਪੀ ਇਕਾਈ ਦੇ ਮੁਖੀ ਸ਼ੌਕਤ ਅਲੀ ਦੇ ਹਸਤਾਖ਼ਰ ਹਨ। ਸੂਚੀ ਮੁਤਾਬਕ ਡਾ. ਮਹਿਤਾਬ ਲੋਨੀ ਹਲਕੇ, ਫਰਖਾਨ ਚੌਧਰੀ ਗੜ੍ਹ ਮੁਕਤੇਸ਼ਵਰ ਜਦਕਿ ਹਾਜ਼ੀ ਆਰਿਫ਼ ਧੌਲਾਨਾ ਹਲਕੇ ਤੋਂ ਚੋਣ ਲੜਨਗੇ। ਪਾਰਟੀ ਨੇ ਰਫਤ ਖਾਨ ਨੂੰ ਸਿਵਲ ਖਾਸ, ਜ਼ੀਸ਼ਾਨ ਆਲਮ ਨੂੰ ਸਰਧਾਨਾ, ਤਸਲੀਮ ਅਹਿਮਦ ਨੂੰ ਕਿਥੌਰ ਤੋਂ ਟਿਕਟ ਦਿੱਤੀ ਹੈ। ਬਾਕੀ ਉਮੀਦਵਾਰਾਂ ਵਿੱਚ ਸ਼ਾਹੀਨ ਰਜ਼ਾ ਖਾਨ (ਬਰੇਲੀ- 124), ਅਮਜ਼ਦ ਅਲੀ ਬੇਹਤ ਤੇ ਮਰਗੂਬ ਹਸਨ ਸਹਾਰਨਪੁਰ ਦੇਹਤ ਤੋਂ ਖੜ੍ਹੇ ਹੋਣਗੇ। -ਪੀਟੀਆਈ