ਮੋਦੀ ਤੇ ਰਾਜਪਕਸੇ ਵਿਚਾਲੇ ਵਰਚੁਅਲ ਮੀਟਿੰਗ ਭਲਕੇ

ਮੋਦੀ ਤੇ ਰਾਜਪਕਸੇ ਵਿਚਾਲੇ ਵਰਚੁਅਲ ਮੀਟਿੰਗ ਭਲਕੇ

ਨਵੀਂ ਦਿੱਲੀ, 24 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸ੍ਰੀਲੰਕਾਈ ਹਮਰੁਤਬਾ ਮਹਿੰਦਾ ਰਾਜਪਕਸੇ ਨਾਲ 26 ਸਤੰਬਰ ਨੂੰ ਵਰਚੁਅਲ ਮੀਟਿੰਗ ਕਰਨਗੇ। ਇਸ ਡਿਜੀਟਲ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਦੀ ਸਾਂਝੇ ਤੌਰ ’ਤੇ ਵਿਆਪਕ ਸਮੀਖਿਆ ਕਰਨ ਦੀ ਉਮੀਦ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਕੋਵਿਡ-19 ਮਗਰੋਂ ਆਪਸੀ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੇ ਰਾਹ ਵੀ ਤਲਾਸ਼ਣੇ ਚਾਹੀਦੇ ਹਨ। ਮੋਦੀ ਨੇ ਇਹ ਗੱਲਾਂ ਰਾਜਪਕਸੇ ਦੇ ਇੱਕ ਟਵੀਟ ਦੇ ਜਵਾਬ ਵਿੱਚ ਕਹੀਆਂ, ਜਿਸ ਵਿੱਚ ਉਨ੍ਹਾਂ ਨੇ 26 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਸਬੰਧੀ ਉਤਸੁਕਤਾ ਵਿਖਾਈ ਸੀ। ਰਾਜਪਕਸੇ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 26 ਸਤੰਬਰ ਨੂੰ ਤੈਅ ਵਰਚੁਅਲ ਮੀਟਿੰਗ ਵਿੱਚ ਵਿਆਪਕ ਗੱਲਬਾਤ ਹੋਣ ਦੀ ਉਮੀਦ ਹੈ। ਦੋਵਾਂ ਦੇਸ਼ਾਂ ਵਿਚਾਲੇ ਸਿਆਸਤ ਤੋਂ ਲੈ ਕੇ ਅਰਥ ਵਿਵਸਥਾ, ਰੱਖਿਆ, ਸੈਰ-ਸਪਾਟਾ ਅਤੇ ਆਪਸੀ ਹਿੱਤਾਂ ਨਾਲ ਜੁੜੇ ਹੋਰ ਖੇਤਰਾਂ ਵਿੱਚ ਬਹੁਮੁਖੀ ਦੁਵੱਲੇ ਸਬੰਧਾਂ ਬਾਰੇ ਸਮੀਖਿਆ ਹੋਣ ਦੀ ਉਮੀਦ ਹੈ। -ਪੀਟੀਆਈ

 

 

 

ਯੂਪੀਐੱਸਸੀ ਪ੍ਰੀਖਿਆਵਾਂ: ਕੇਂਦਰ ਨੂੰ ਨੋਟਿਸ ਜਾਰੀ 

 

 

ਨਵੀਂ ਦਿੱਲੀ, 24 ਸਤੰਬਰ

ਕਰੋਨਾਵਾਇਰਸ ਮਹਾਮਾਰੀ ਦੇ ਵਧਦੇ ਕੇਸਾਂ ਅਤੇ ਹੜ੍ਹਾਂ ਕਾਰਨ 2020 ਦੀਆਂ ਸਿਵਲ ਸੇਵਾਵਾਂ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਤੋਂ ਜਵਾਬ ਮੰਗਿਆ ਹੈ। ਜਸਟਿਸ ਏ ਐੱਮ ਖਾਨਵਿਲਕਰ ਅਤੇ ਸੰਜੀਵ ਖੰਨਾ ਦੇ ਬੈਂਚ ਨੇ ਯੂਪੀਐੱਸਸੀ ਅਤੇ ਕੇਂਦਰ ਨੂੰ ਨੋਟਿਸ ਜਾਰੀ ਕਰਦਿਆਂ ਮਾਮਲੇ ਦੀ ਸੁਣਵਾਈ 28 ਸਤੰਬਰ ਲਈ ਨਿਰਧਾਰਤ ਕਰ ਦਿੱਤੀ ਹੈ।

 ਪਟੀਸ਼ਨਰਾਂ ਨੇ ਦੋ ਤੋਂ ਤਿੰਨ ਮਹੀਨਿਆਂ ਤੱਕ ਸਿਵਲ ਸੇਵਾਵਾਂ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਯੂਪੀਐੱਸਸੀ ਦੇ 20 ਊਮੀਦਵਾਰਾਂ ਨੇ 4 ਅਕਤੂਬਰ ਨੂੰ ਹੋਣ ਵਾਲੀ ਸਿਵਲ ਸੇਵਾਵਾਂ (ਪ੍ਰੀਲਿਮਨਰੀ) ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਸੀ। 

ਅਰਜ਼ੀ ਮੁਤਾਬਕ ਨੌਜਵਾਨਾਂ ਦੀ ਜਾਨ ਖ਼ਤਰੇ ’ਚ ਪੈ ਸਕਦੀ ਹੈ ਜਿਸ ਕਾਰਨ ਇਹ ‘ਸਿਹਤ ਦੇ ਅਧਿਕਾਰ’          ਅਤੇ ‘ਜਿਊਣ ਦੇ ਹੱਕ’ ਦੀ ਊਲੰਘਣਾ ਹੋਵੇਗੀ। ਊਨ੍ਹਾਂ ਕਿਹਾ ਕਿ ਸਿਵਲ ਸੇਵਾਵਾਂ ਪ੍ਰੀਖਿਆ ਭਰਤੀ ਪ੍ਰੀਖਿਆ    ਹੈ ਅਤੇ ਇਸ ਨੂੰ ਮੁਲਤਵੀ ਕਰਨ     ਨਾਲ ਕਿਸੇ ਨੁਕਸਾਨ ਦਾ ਕੋਈ ਖ਼ਤਰਾ ਨਹੀਂ ਹੋਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All