ਮੁੰਬਈ: ਇੱਕ ਸਿੱਖ ਜੋੜੇ ਨੇ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮਹਾਰਾਸ਼ਟਰ ਸਰਕਾਰ ਨੂੰ ਸੂਬੇ ਵਿੱਚ ਆਨੰਦ ਮੈਰਿਜ ਐਕਟ 1909 ਲਾਗੂ ਕਰਨ ਲਈ ਨਿਯਮ ਬਣਾਉਣ ਸਬੰਧੀ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਵਕੀਲ ਜੋੜੇ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਦਿੱਲੀ, ਪੰਜਾਬ, ਕੇਰਲਾ, ਅਸਾਮ ਤੇ ਰਾਜਸਥਾਨ ਸਮੇਤ ਭਾਰਤ ਦੇ 10 ਸੂਬੇ ਪਹਿਲਾਂ ਹੀ ਐਕਟ ਲਾਗੂ ਕਰਨ ਲਈ ਨਿਯਮ ਤਿਆਰ ਕਰ ਚੁੱਕੇ ਹਨ। ਐਕਟ ਸਿੱਖਾਂ ਦੇ ਵਿਆਹ ਦੀ ਰਸਮ ‘ਆਨੰਦ ਕਾਰਜ’ ਨੂੰ ਮਾਨਤਾ ਦਿੰਦਾ ਹੈ। ਪਟੀਸ਼ਨ ’ਚ ਕਿਹਾ ਗਿਆ, “ ਮੰਦਭਾਗੀ ਗੱਲ ਹੈ ਕਿ ਮਹਾਰਾਸ਼ਟਰ ਨੇ ਅਜੇ ਤੱਕ ਆਨੰਦ ਮੈਰਿਜ ਐਕਟ ਲਈ ਨਿਯਮਾਂ ਦਾ ਐਲਾਨ ਨਹੀਂ ਕੀਤਾ। -ਪੀਟੀਆਈ