ਨਵੀਂ ਦਿੱਲੀ, 21 ਸਤੰਬਰ
ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਦੀ ਮੀਟਿੰਗ ਵਿੱਚ ਨੀਂਦ ਦੀ ਝਪਕੀ ਲੈਂਦੇ ਫੜੇ ਗਏ ਬੀਐੱਸਐੱਨਐੱਲ ਦੇ ਇੱਕ ਅਧਿਕਾਰੀ ਨੇ ਸਵੈ-ਇੱਛੁਕ ਸੇਵਾਮੁਕਤੀ (ਵੀਆਰਐੱਸ) ਲੈ ਲਈ। ਮੰਤਰੀ ਮੰਡਲ ਵੱਲੋਂ ਜਨਤਕ ਖੇਤਰ ਦੇ ਅਦਾਰੇ ਲਈ 1.64 ਲੱਖ ਕਰੋੜ ਰੁਪਏ ਦੇ ਪੈਕਜ ਨੂੰ ਮਨਜ਼ੂਰੀ ਦਿੱਤੀ ਸੀ। ਵੈਸ਼ਨਵ ਵੱਲੋਂ ਇਸ ਸਬੰਧੀ ਕੀਤੀ ਮੀਟਿੰਗ ਵਿੱਚ ਅਧਿਕਾਰੀ ਸੌਂ ਗਿਆ ਸੀ। ਸੂਤਰਾਂ ਨੇ ਦੱਸਿਆ, ‘‘ਮੀਟਿੰਗ ਵਿੱਚ ਮੰਤਰੀ ਨੇ ਇੱਕ ਸੀਜੀਐੱਮ ਨੂੰ ਸੌਂਦਿਆਂ ਫੜ ਲਿਆ ਅਤੇ ਉਸ ਨੂੰ ਤੁਰੰਤ ਕਮਰੇ ਵਿੱਚ ਨਿਕਲ ਕੇ ਵੀਆਰਐੱਸ ਲੈਣ ਲਈ ਕਿਹਾ ਸੀ। ਅੱਜ ਉਸ ਦੀ ਵੀਆਰਐੱਸ ਨੂੰ ਮਨਜ਼ੂਰੀ ਦੇ ਦਿੱਤੀ ਗਈ।’’