ਲਾਸ ਏਂਜਲਸ/ਤਿਰੂਵਨੰਤਪੁਰਮ: ਦੋ ਭਾਰਤੀ ਫਿਲਮਾਂ ‘ਜੈ ਭੀਮ’ ਤੇ ‘ਮਰੱਕਰ’ ਇਸ ਸਾਲ ਦੇ ਅਕੈਡਮੀ ਐਵਾਰਡਜ਼ ਲਈ ਨਾਮਜ਼ਦ 276 ਫਿਲਮਾਂ ਦੀ ਸੂਚੀ ’ਚ ਸ਼ਾਮਲ ਹਨ। ਨਾਮਜ਼ਦਗੀਆਂ ਲਈ ਵੋਟਿੰਗ 27 ਜਨਵਰੀ ਤੋਂ ਪਹਿਲੀ ਫਰਵਰੀ ਤੱਕ ਚੱਲੇਗੀ। ਪ੍ਰਿਆਦਰਸ਼ਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਮਰੱਕਰ’ ਸਭ ਤੋਂ ਮਹਿੰਗੀ ਮਲਿਆਲਮ ਫਿਲਮ ਹੈ। ਫਿਲਮ ਮਾਲਾਬਾਰ ਸਮੁੰਦਰੀ ਰਾਜੇ ਦੀ ਪੁਰਤਗਾਲੀਆਂ ਵਿਰੁੱਧ ਲੜਾਈ ’ਤੇ ਆਧਾਰਿਤ ਹੈ। ਇਹ ਫਿਲਮ ਤਿੰਨ ਕੌਮੀ ਐਵਾਰਡ ਜਿੱਤ ਚੁੱਕੀ ਹੈ। ਤਾਮਿਲ ਫਿਲਮ ‘ਜੈ ਭੀਮ’ ’ਚ ਸੂਰਿਆ ਤੇ ਲਿਜੋਮੋਲ ਜੋਸ ਨੇ ਅਦਾਕਾਰੀ ਕੀਤੀ ਹੈ। ਬੀਐੱਫਆਈ ਲੰਡਨ ਫਿਲਮ ਫੈਸਟੀਵਲ ਵਿੱਚ ਇਸ ਦਾ ਪ੍ਰੀਮੀਅਰ ਹੋਇਆ ਸੀ। 94ਵੇਂ ਅਕੈਡਮੀ ਐਵਾਰਡਜ਼ ਲਈ ‘ਸ਼੍ਰੇਣੀ’ ਆਧਾਰਤ ਨਾਮਜ਼ਦਗੀਆਂ 8 ਫਰਵਰੀ ਨੂੰ ਐਲਾਨੀਆਂ ਜਾਣਗੀਆਂ। ਮੁੱਖ ਸਮਾਗਮ 27 ਮਾਰਚ ਨੂੰ ਹੌਲੀਵੁੱਡ ਦੇ ਡੌਲਬੀ ਥੀਏਟਰ ’ਚ ਹੋਵੇਗਾ। -ਆਈਏਐੱਨਐੱਸ