ਨਵੀਂ ਦਿੱਲੀ, 10 ਸਤੰਬਰ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕੋਲਕਾਤਾ ਵਿਚ ਇਕ ਮੋਬਾਈਲ ਗੇਮਿੰਗ ਐਪ ਕੰਪਨੀ ਦੇ ਪ੍ਰਮੋਟਰਾਂ ਦੇ ਘਰਾਂ ਤੇ ਦਫਤਰਾਂ ਵਿਚ ਛਾਪੇ ਮਾਰੇ ਤੇ 17 ਕਰੋੜ ਦੀ ਨਗਦ ਰਾਸ਼ੀ ਬਰਾਮਦ ਕੀਤੀ। ਈਡੀ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਦੇ ਪ੍ਰਮੋਟਰਾਂ ਨੇ ਲੋਕਾਂ ਨਾਲ ਧੋਖਾਧੜੀ ਕਰਨ ਲਈ ਵੀ ਅਜਿਹਾ ਐਪ ਲਾਂਚ ਕੀਤਾ ਸੀ। ਕੰਪਨੀ ਨੇ ਸ਼ੁਰੂ ਵਿਚ ਐਪ ਦੀ ਵਰਤੋਂ ਕਰਨ ਵਾਲਿਆਂ ਨੂੰ ਕਮਿਸ਼ਨ ਦਿੱਤੀ। ਜਦੋਂ ਲੋਕਾਂ ਦਾ ਕੰਪਨੀ ’ਤੇ ਭਰੋਸਾ ਹੋ ਗਿਆ ਤਾਂ ਲੋਕਾਂ ਕੋਲੋਂ ਵਾਲੈਟ ਵਿਚ ਆਇਆ ਪੈਸਾ ਕੱਢ ਲਿਆ। ਕੰਪਨੀ ਨੂੰ ਜਦੋਂ ਵੱਡੀ ਰਕਮ ਮਿਲ ਗਈ ਤਾਂ ਉਸ ਨੇ ਲੋਕਾਂ ਦੇ ਪੈਸੇ ਦੀ ਨਿਕਾਸੀ ’ਤੇ ਰੋਕ ਲਾ ਦਿੱਤੀ। ਈਡੀ ਵਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਐਪਸ ਦੇ ਪਿੱਛੇ ਚੀਨੀ ਕੰਪਨੀਆਂ ਦਾ ਹੱਥ ਤਾਂ ਨਹੀਂ ਹੈ।