ਨਵੀਂ ਦਿੱਲੀ, 7 ਮਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ‘ਇੰਡੀਆ’ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਆਗੂਆਂ ਨੂੰ ਇੱਕ ਪੱਤਰ ਲਿਖਿਆ ਤੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਵੋਟਿੰਗ ਅੰਕੜਿਆਂ ਵਿੱਚ ਕਥਿਤ ‘ਗੜਬੜੀ’ ’ਤੇ ਸਵਾਲ ਉਠਾਏ। ਪੱਤਰ ਵਿੱਚ ਉਨ੍ਹਾਂ ਗੱਠਜੋੜ ਦੇ ਆਗੂਆਂ ਨੂੰ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਅਤੇ ਕਿਹਾ, ‘‘ਸਾਡਾ ਇੱਕੋ ਇੱਕ ਉਦੇਸ਼ ਲੋਕਤੰਤਰ ਅਤੇ ਸੰਵਿਧਾਨ ਦੀ ਰਾਖੀ ਕਰਨਾ ਹੈ।’’ ਉਧਰ ਕਾਂਗਰਸ ਨੇ ਉਨ੍ਹਾਂ ਉਮੀਦ ਜਤਾਈ ਕਿ ਚੋਣ ਕਮਿਸ਼ਨ ਤੀਜੇ ਪੜਾਅ ਦੇ ਅੰਕੜੇ ਬਿਨਾ ਦੇਰੀ ਦੇ ਐਲਾਨ ਦੇਵੇਗਾ। -ਪੀਟੀਆਈ