ਭਗਤਾ ਭਾਈ: ਯੂਥ ਕਾਂਗਰਸ ਹਲਕਾ ਰਾਮਪੁਰਾ ਫੂਲ ਦੇ ਪ੍ਰਧਾਨ ਜਗਜੀਤ ਸਿੰਘ ਬਰਾੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਦਾ ਸਿਆਸੀ ਭਵਿੱਖ ਖਤਮ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਹਲਕੇ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਨੌਜਵਾਨ ਆਗੂ ਜਗਜੀਤ ਬਰਾੜ, ਸਾਬਕਾ ਮੰਤਰੀ ਸ੍ਰੀ ਕਾਂਗੜ ਦੇ ਕਰੀਬੀਆਂ ਵਿੱਚੋਂ ਇਕ ਹਨ। ਜਗਜੀਤ ਬਰਾੜ ਦੀ ਮਾਤਾ ਪਿੰਡ ਕੋਇਰ ਸਿੰਘ ਵਾਲਾ ਦੀ ਸਰਪੰਚ ਹੈ। -ਪੱਤਰ ਪ੍ਰੇਰਕ