ਨਿੱਜੀ ਪੱਤਰ ਪ੍ਰੇਰਕ
ਮੋਗਾ, 19 ਜੂਨ
ਸਿਟੀ ਪੁਲੀਸ ਨੇ ਅੱਜ ਐੱਸਐੱਸਪੀ ਜਗਰਾਉਂ ਦੇ ਜਾਅਲੀ ਦਸਤਖਤ ਕਰ ਕੇ ਡਰਾਈਵਿੰਗ ਲਾਇਸੈਂਸ ਦੀ ਵੈਰੀਫਿਕੇਸ਼ਨ ਕਰਵਾਉਣ ਦੇ ਦੋਸ਼ ਹੇਠ ਸਥਾਨਕ ਤਹਿਸੀਲ ਦੇ ਟਾਈਪਿਸਟ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਐੱਸਆਈ ਸਾਹਿਬ ਸਿੰਘ ਨੇ ਦੱਸਿਆ ਕਿ ਪਰਵਾਸੀ ਪੰਜਾਬੀ ਗਗਨਪ੍ਰੀਤ ਸਿੰਘ ਗਿੱਲ ਵਾਸੀ ਜਗਰਾਉਂ ਨੇ ਆਪਣੇ ਡਰਾਈਵਿੰਗ ਲਾਇਸੈਂਸ ਦੀ ਵੈਰੀਫ਼ਿਕੇਸ਼ਨ ਲਈ ਮਲਕੀਤ ਸਿੰਘ ਨਾਲ ਗੱਲ ਕੀਤੀ ਸੀ। ਮਲਕੀਤ ਸਿੰਘ ਨੇ ਪੁਲੀਸ ਜਾਂਚ ਦੌਰਾਨ ਦੋਸ਼ ਕਬੂਲ ਕਰਦਿਆਂ ਮੰਨਿਆ ਕਿ ਉਸ ਨੇ 10 ਹਜ਼ਾਰ ਰੁਪਏ ਲੈ ਕੇ ਡਰਾਈਵਿੰਗ ਲਾਇਸੈਂਸ ਦੀ ਵੈਰੀਫਿਕੇਸ਼ਨ ਦਾ ਮੈਟਰ ਤਿਆਰ ਕੀਤਾ ਅਤੇ ਐੱਸਐੱਸਪੀ ਜਗਰਾਉਂ ਦੀ ਜਾਅਲੀ ਮੋਹਰ ਅਤੇ ਜਾਅਲੀ ਦਸਤਖ਼ਤ ਕਰ ਦਿੱਤੇ।