ਪੱਤਰ ਪ੍ਰੇਰਕ
ਜੈਤੋ, 13 ਅਕਤੂਬਰ
ਪੁਲੀਸ ਨੇ ਨਾਕੇਬੰਦੀ ਦੌਰਾਨ ਅੱਧਾ ਕਿਲੋ ਅਫ਼ੀਮ ਸਮੇਤ ਦੋ ਕਾਰ ਸਵਾਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਜੈਤੋ-ਬਠਿੰਡਾ ਰੋਡ ’ਤੇ ਪਿੰਡ ਚੰਦਭਾਨ ਦੇ ਸੇਮ ਨਾਲ ਦੇ ਪੁਲ ਉੱਪਰ ਇਕ ਕਾਰ ਰੋਕ ਕੇ ਤਲਾਸ਼ੀ ਲਈ ਉਸ ’ਚੋਂ ਅੱਧਾ ਕਿਲੋ ਅਫੀਮ ਬਰਾਮਦ ਹੋਈ। ਕਾਰ ਸਵਾਰਾਂ ਦੀ ਪਛਾਣ ਹਰਮੇਲ ਸਿੰਘ ਉਰਫ਼ ਗੂੰਗਾ, ਗੁਰਲੱਕੀ ਸਿੰਘ ਉਰਫ਼ ਲੱਕੀ ਪੁੱਤਰ ਮੋਹਰ ਸਿੰਘ ਵਾਸੀ ਚੱਕ ਹੀਰਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਜੋਂ ਹੋਈ। ਕਾਰ ਦੀ ਤਲਾਸ਼ੀ ਲੈਣ ’ਤੇ ਪੁਲੀਸ ਵੱਲੋਂ ਡੈਸ਼ ਬੋਰਡ ਵਿੱਚੋਂ ਕਥਿਤ 500 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ। ਤਫ਼ਤੀਸ਼ੀ ਅਫ਼ਸਰ ਚਰਨਜੀਤ ਸਿੰਘ ਵੱਲੋਂ ਦੋਵਾਂ ਕਾਰ ਸਵਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।