ਨਿੱਜੀ ਪੱਤਰ ਪੇ੍ਰਕ
ਕੋਟਕਪੂਰਾ, 20 ਜੁਲਾਈ
ਪੁਲੀਸ ਨੇ ਪਿੰਡ ਸਿਵੀਆਂ ਵਿੱਚ ਹੋਈ 70 ਹਜ਼ਾਰ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।
ਐੱਸ.ਪੀ. (ਡੀ) ਗਗਨੇਸ਼ ਕੁਮਾਰ ਨੇ ਦੱਸਿਆ ਕਿ ਲੰਘੀ 19 ਜੁਲਾਈ ਨੂੰ ਲਖਵੀਰ ਆਪਣੇ ਰਿਸ਼ਤੇਦਾਰ ਨਾਲ ਗੁਰਮੀਤ ਸਿੰਘ ਪਾਸੋਂ 70 ਹਜ਼ਾਰ ਰੁਪਏ ਲੈ ਕੇ ਮੋਟਰਸਾਈਕਲ ’ਤੇ ਪਿੰਡ ਸੁਖਾਨੰਦ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਬਠਿੰਡਾ-ਕੋਟਕਪੂਰਾ ਹਾਈਵੇਅ ’ਤੇ ਪੈਂਦੇ ਨਹਿਰ ਦੇ ਪੁਲ ’ਤੇ ਪਹੁੰਚੇ ਤਾਂ ਸਪਲੈਂਡਰ ਮੋਟਰਸਾਈਕਲ ’ਤੇ ਆਏ ਦੋ ਨੌਜਵਾਨ ਉਨ੍ਹਾਂ ਕੋਲੋਂ ਇਹ ਰਕਮ ਖੋਹ ਕੇ ਫਰਾਰ ਹੋ ਗਏ। ਪੁਲੀਸ ਨੇ ਇਸ ਮਾਮਲੇ ਵਿੱਚ ਅਵਤਾਰ ਸਿੰਘ ਵਾਸੀ ਦਬੜੀਖਾਨਾ, ਲਵਦੀਪ ਸਿੰਘ ਉਰਫ ਲੱਭੀ ਵਾਸੀ ਬਾਜਾ ਰੋਡ, ਕੋਠੇ ਚੰਦ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ 30 ਹਜ਼ਾਰ ਰੁਪਏ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ।