ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਸਿਹਤ ਵਿਭਾਗ ਬਰਨਾਲਾ ਵੱਲੋਂ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਸਮੇਂ-ਸਮੇਂ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਸਿਹਤਮੰਦ ਜੀਵਨ ਬਤੀਤ ਕਰਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਜਪਾਈਕੋ ਵੱਲੋਂ 10 ਸਾਲ ਅਤੇ 16 ਸਾਲ ਉਮਰ ਵਰਗ ਲਈ ਟੀਕਾਕਰਨ ਸਬੰਧੀ ਜ਼ਿਲ੍ਹਾ ਪੱਧਰੀ ਸਿਖਲਾਈ ਮੌਕੇ ਕੀਤਾ। ਇਸ ਦੌਰਾਨ ਸਿਖਲਾਈ ਦੇਣ ਪਹੁੰਚੇ ਜਪਾਈਕੋ ਦੇ ਡਾ. ਆਸ਼ੁੂਮਾਨ ਮਿੱਤਲ ਅਤੇ ਨਵੀਨ ਪਾਤਰਾ ਕੋਆਰਡੀਨੇਟਰ ਨੇ ਦੱਸਿਆ ਕਿ ਟੈਟਨਸ ਸਰੀਰ ਦੇ ਕਿਸੇ ਵੀ ਹਿੱਸੇ ’ਤੇ ਕੱਟ ਲੱਗਣ ਅਤੇ ਡਿਪਥੀਰੀਆ (ਗਲਘੋਟੂ) ਇੱਕ ਤੋਂ ਦੂਸਰੇ ਵਿਅਕਤੀ ਤੋਂ ਲਾਗ ਨਾਲ ਹੁੰਦਾ ਹੈ। ਇਸ ਲਈ ਟੈਟਨਸ ਤੇ ਡਿਪਥੀਰੀਆ ਦੀ ਵੈਕਸੀਨ ਲਗਵਾਉਣੀ ਜ਼ਰੂਰੀ ਹੈ।