ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 30 ਮਾਰਚ
ਉੱਤਰ ਰੇਲਵੇ ਫਿਰੋਜ਼ਪੁਰ ਡਿਵੀਜ਼ਨ ਮੈਨਜੇਰ ਅੱਜ ਕੋਟਕਪੂਰਾ ਆਮ ਲੋਕਾਂ ਅਤੇ ਸਮਾਜ ਸੇਵੀਆ ਅਤੇ ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਆਪਣੇ ਸਪੈਸ਼ਲ ਰੇਲ ਡੱਬੇ ’ਚੋਂ ਉਤਰੇ ਬਿਨਾਂ ਹੀ ਕੁੱਝ ਮਿੰਟਾਂ ਵਿਚ ਹੀ ਵਾਪਸ ਫਿਰੋਜ਼ਪੁਰ ਪਰਤ ਗਈ ਜਦੋਂਕਿ ਡੱਬੇ ਦੇ ਹੇਠਾਂ ਖੜ੍ਹੇ ਮੀਡੀਆ ਤੇ ਆਮ ਲੋਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਉਨ੍ਹਾਂ ਨਾਲ ਗੱਲ ਕਰਨ ਲਈ ਉਡੀਕ ਕਰਦੇ ਰਹੇ। ਸ੍ਰੀਮਤੀ ਸੀਮਾ ਸ਼ਰਮਾ (ਆਈਏਐਸ) ਵੱਲੋਂ ਅੱਜ ਫਿਰੋਜਪੁਰ ਡਿਵੀਜਨ ਦੇ ਕਈ ਸਟੇਸ਼ਨਾਂ ਦਾ ਮੁਆਇਨਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਮੁਕਤਸਰ ਮੁਆਇਨਾ ਕਰਨ ਮਗਰੋਂ ਕੋਟਕਪੂਰਾ ਆਉਣਾ ਸੀ। ਕਰੀਬ ਇੱਕ ਘੰਟਾ ਉਡੀਕ ਕਰਨ ਮਗਰੋਂ ਸਮਾਜ ਸੇਵੀ ਸੰਸਥਾ, ਆਮ ਲੋਕ ਅਤੇ ਮੀਡੀਆ ਕਰਮਚਾਰੀਆਂ ਵੱਲੋਂ ਉਨ੍ਹਾਂ ਨਾਲ ਰੇਲਵੇ ਨਾਲ ਸਬੰਧਤ ਸਮੱਸਿਆ ਬਾਰੇ ਮੁਲਾਕਾਤ ਕਰਨੀ ਸੀ। ਰੇਲਵੇ ਸੰਘਰਸ਼ ਸਮਿਤੀ ਦੇ ਪ੍ਰਧਾਨ ਨਰਿੰਦਰ ਰਾਠੌਰ ਨੇ ਦੱਸਿਆ ਕਿ ਕਰੋਨਾ ਕਾਲ ਮਗਰੋਂ ਪੰਜਾਬ ਦੀਆਂ ਕਈ ਡਿਵੀਜ਼ਨਾਂ ਵਿਚ ਐਕਸਪ੍ਰੈੱਸ ਗੱਡੀਆਂ ਦੀਆਂ ਜਨਰਲ ਸ਼੍ਰੇਣੀ ਦੀਆਂ ਟਿਕਟਾਂ ਆਮ ਸਟੇਸ਼ਨਾਂ ’ਤੇ ਮਿਲ ਰਹੀਆਂ ਹਨ ਜਦੋਂਕਿ ਕੋਟਕਪੂਰਾ ਸਟੇਸ਼ਨ ਤੇ ਇਹ ਟਿਕਟਾਂ ਨਹੀਂ ਮਿਲ ਰਹੀਆਂ। ਰੇਲਵੇ 1972 ਤੋਂ ਫਿਰੋਜਪੁਰ ਤੋਂ ਮੁੰਬਈ ਤੱਕ ਜਾਂਦੀ ਜਨਤਾ ਐਕਸਪ੍ਰੈੱਸ ਗੱਡੀ ਦੀ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਹੈ। ਰੇਲਵੇ ਸਟੇਸ਼ਨ ਕੋਟਕਪੂਰਾ ਉੱਤੇ ਸਫਾਈ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਯਾਤਰੀ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹੋ ਰਹੇ ਹਨ। ਸਟੇਸ਼ਨ ’ਤੇ ਕੰਟੀਨ ਨਹੀਂ ਜਿਸ ਕਰਕੇ ਯਾਤਰੀਆਂ ਨੂੰ ਸਟੇਸ਼ਨ ਤੋਂ ਬਾਹਰ ਆ ਕੇ ਖਾਣ ਪੀਣ ਲਈ ਸਾਮਾਨ ਲੈ ਕੇ ਆਉਣਾ ਪੈਂਦਾ ਹੈ। ਪਖਾਨਿਆਂ ਦੀ ਸਫਾਈ ਨਹੀਂ ਹੋ ਰਹੀ। ਬਜ਼ੁਰਗਾਂ ਲਈ ਰੈਂਪ ਨਹੀਂ ਬਣਾਇਆ ਗਿਆ। ਯਾਤਰੀਆਂ ਨੇ ਦੱਸਿਆ ਕਿ ਅਧਿਕਾਰੀ ਨੂੰ ਉਨ੍ਹਾਂ ਨੂੰ ਦੀ ਗੱਲ ਸੁਨਣੀ ਚਾਹੀਦੀ ਸੀ ਤੇ ਸਟੇਸ਼ਨ ਦੀਆਂ ਕਮੀਆਂ ਨੂੰ ਦੂਰ ਕਰਵਾਉਣਾ ਚਾਹੀਦਾ ਹੈ।
ਡੱਬੇ ਤੋਂ ਉਤਰੇ ਬਿਨਾਂ ਹੀ ਵਾਪਸ ਪਰਤੇ ਅਧਿਕਾਰੀ
ਸ੍ਰੀਮਤੀ ਸੀਮਾ ਸ਼ਰਮਾ (ਆਈਏਐਸ) ਵੱਲੋਂ ਅੱਜ ਫਿਰੋਜ਼ਪੁਰ ਡਿਵੀਜਨ ਦੇ ਕਈ ਸਟੇਸ਼ਨਾਂ ਦਾ ਮੁਆਇਨਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਉਹ ਕੋਟਕਪੂਰੇ ਸਟੇਸ਼ਨ ’ਤੇ ਡੱਬੇ ਤੋਂ ਉਤਰੇ ਬਿਨਾਂ ਹੀ ਵਾਪਸ ਪਰਤ ਗਏ । ਲੋਕ ਖੜ੍ਹੇ ਦੇਖਦੇ ਹੀ ਰਹਿ ਗਏ।