ਪੱਤਰ ਪ੍ਰੇਰਕ
ਟੱਲੇਵਾਲ, 2 ਅਗਸਤ
ਪਿੰਡ ਚੀਮਾ ਦੇ ਇੱਕ ਨੌਜਵਾਨ ਮਜ਼ਦੂਰ ਦੀ ਆਚਾਰ ਪਾਉਣ ਵਾਲੀ ਮਸ਼ੀਨ ਵਿੱਚ ਬਾਂਹ ਆਉਣ ਕਾਰਨ ਗੁੱਟ ਵੱਢਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੀਮਾ ਦੇ ਭਾਗ ਪੈਲੇਸ ਨੇੜੇ ਰਹਿੰਦੇ ਲਵਦੀਪ ਸਿੰਘ (18) ਪੁੱਤਰ ਮਰਹੂਮ ਨਿਰਮਲ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ। ਅੱਜ ਉਹ ਜਵੰਧਾ ਕੋਠਿਆਂ ਵਿੱਚ ਕਿਸੇ ਕਿਸਾਨ ਦੇ ਖੇਤ ਮੱਕੀ ਦਾ ਆਚਾਰ ਬਣਾ ਰਹੇ ਸਨ। ਇਸ ਦੌਰਾਨ ਅਚਾਨਕ ਉਸ ਦਾ ਖੱਬਾ ਹੱਥ ਆਚਾਰ ਬਣਾਉਂਣ ਵਾਲੀ ਮਸ਼ੀਨ ਵਿੱਚ ਆ ਜਾਣ ਕਰਕੇ ਵੱਢਿਆ ਗਿਆ। ਲਵਦੀਪ ਨੂੰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਬਰਨਾਲਾ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।