ਭਾਈਰੂਪਾ: ਕਸਬੇ ਅੰਦਰ ਇੱਕ ਨੌਜਵਾਨ ਕਿਸਾਨ ਦੀ ਪੱਠੇ ਕੁਤਰਣ ਸਮੇਂ ਟੋਕੇ ਵਾਲੀ ਮਸ਼ੀਨ ਵਿੱਚ ਆ ਕੇ ਬਾਂਹ ਕੱਟੀ ਗਈ। ਕਿਸਾਨ ਸਵਰਨ ਸਿੰਘ ਨੇ ਦੱਸਿਆ ਕਿ ਉਸਦਾ ਚਚੇਰਾ ਭਰਾ ਗੁਰਜੀਤ ਸਿੰਘ ਜੀਤਾ ਪੁੱਤਰ ਘੀਲਾ ਸਿੰਘ ਮੈਂਗੀ ਵਾਸੀ ਭਾਈਰੂਪਾ ਬਾਅਦ ਦੁਪਹਿਰ ਆਪਣੇ ਘਰ ਵਿੱਚ ਪਸ਼ੂਆਂ ਲਈ ਪੱਠੇ ਕੁਤਰ ਰਿਹਾ ਕਿ ਉਸਦਾ ਖੱਬਾ ਹੱਥ ਟੋਕਾ ਮਸ਼ੀਨ ਵਿੱਚ ਆ ਗਿਆ ਅਤੇ ਉਸਦੀ ਬਾਂਹ ਕੂਹਣੀ ਤੱਕ ਕੱਟੀ ਗਈ ਉਸਨੂੰ ਜ਼ਖਮੀ ਹਾਲਤ ਵਿੱਚ ਰਾਮਪੁਰਾ ਫੂਲ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। -ਪੱਤਰ ਪ੍ਰੇਰਕ