ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 8 ਮਾਰਚ
ਇੱਥੇ ਅੰਡਰਬ੍ਰਿਜ ਨੇੜੇ ਸਥਿਤ ਮੱਕੜ ਕਰਿਆਨਾ ਸਟੋਰ ’ਤੇ ਚੋਰੀ ਦੀ ਘਟਨਾ ਵਾਪਰੀ, ਜਿੱਥੋਂ ਚੋਰ ਗੱਲੇ ’ਚ ਪਈ ਨਗਦੀ ਅਤੇ ਦੁਕਾਨ ਦੇ ਅੰਦਰੋਂ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਦੁਕਾਨ ਸੰਚਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਲਗਪਗ 10 ਵਜੇ ਆਪਣੀ ਦੁਕਾਨ ਬੰਦ ਕਰ ਕੇ ਘਰ ਗਿਆ ਸੀ ਅਤੇ ਅੱਜ ਸਵੇਰੇ ਜਦੋਂ ਦੁਕਾਨ ’ਤੇ ਆ ਕੇ ਸ਼ਟਰ ਖੋਲ੍ਹਿਆ ਤਾਂ ਦੁਕਾਨ ਦੀ ਛੱਤ ’ਚ ਪਾੜ ਪਾਇਆ ਪਿਆ ਹੋਇਆ ਸੀ। ਉਸ ਨੇ ਦੱਸਿਆ ਕਿ ਗੱਲੇ ’ਚ ਪਈ 10-12 ਹਜ਼ਾਰ ਰੁਪਏ ਦੀ ਨਕਦੀ ਅਤੇ ਹੋ ਸਾਮਾਨ ਗਾਇਬ ਸੀ। ਪੀੜਤ ਨੇ ਥਾਣਾ ਸਿਟੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ।