ਫ਼ਿਰੋਜ਼ਪੁਰ: ਇਥੋਂ ਦੀ ਮਲਵਾਲ ਰੋਡ ’ਤੇ ਮੁੰਗਫ਼ਲੀ ਦੀ ਭੱਠੀ ’ਤੇ ਅੱਗ ਲੱਗਣ ਨਾਲ ਭੱਠੀ ’ਤੇ ਕੰਮ ਕਰਦਾ ਮਾਲਕ ਦਾ ਮੁੰਡਾ ਗੰਭੀਰ ਜ਼ਖ਼ਮੀ ਹੋ ਗਿਆ। ਵੇਰਵਿਆਂ ਅਨੁਸਾਰ ਸ਼ਾਮ ਸਵਾ ਪੰਜ ਵਜੇ ਦੇ ਕਰੀਬ ਇਸ ਭੱਠੀ ਦੇ ਮਾਲਕ ਦਾ ਲੜਕਾ ਨਵਲ ਪਾਂਡੇ ਤੀਜੀ ਮੰਜ਼ਿਲ ’ਤੇ ਲੱਗੀ ਡੀਜ਼ਲ ਵਾਲੀ ਭੱਠੀ ’ਤੇ ਕੰਮ ਕਰ ਰਿਹਾ ਸੀ। ਅਚਾਨਕ ਭੱਠੀ ਵਿਚ ਧਮਾਕਾ ਹੋ ਗਿਆ ਤੇ ਨਵਲ ਪਾਂਡੇ ਅੱਗ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ। ਕੁਝ ਚਿਰ ਮਗਰੋਂ ਪਹੁੰਚੀ ਫ਼ਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ। ਨਵਲ ਨੂੰ ਪਹਿਲਾਂ ਇਥੋਂ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਕੁਝ ਚਿਰ ਮਗਰੋਂ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ।-ਨਿੱਜੀ ਪੱਤਰ ਪੇ੍ਰਕ