ਪੱਤਰ ਪ੍ਰੇਰਕ
ਤਪਾ ਮੰਡੀ, 23 ਮਾਰਚ
ਇਥੇ ਆਰਬੀਐਲ ਕੰਪਨੀ ਦੇ ਕਰਿੰਦੇ ਮਜ਼ਦੂਰ ਔਰਤਾਂ ਤੋਂ ਉਨ੍ਹਾਂ ਸਿਰ ਖੜੇ ਕਰਜ਼ੇ ਦੀਆਂ ਕਿਸ਼ਤਾਂ ਦੀ ਉਗਰਾਹੀ ਕਰਨ ਲਈ ਤਪਾ ਪਹੁੰਚੇ ਤਾਂ ਇਸਦੀ ਭਿਣਕ ਪੈਂਦਿਆਂ ਹੀ ਜਥੇਬੰਦੀ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਜੁਗਰਾਜ ਸਿੰਘ ਤਾਜੋਕੇ, ਕਾਮਰੇਡ ਹਰਚਰਨ ਸਿੰਘ ਰੂੜੇਕੇ ਕਲਾਂ ਅਤੇ ਕਾਮਰੇਡ ਸ਼ੰਗਾਰਾ ਸਿੰਘ ਚੁਹਾਣਕੇ ਮੌਕੇ ’ਤੇ ਪਾਲ ਕੌਰ ਦੇ ਘਰ ਪਹੁੰਚ ਗਏ। ਮਜ਼ਦੂਰ ਮੁਕਤੀ ਪੰਜਾਬ ਦੇ ਆਗੂਆਂ ਅਤੇ ਔਰਤਾਂ ਨੇ ਉਗਰਾਹੀ ਕਰਨ ਆਏ ਕਰਿੰਦਿਆਂ ਨੂੰ ਖਰੀਆਂ ਖਰੀਆਂ ਸੁਣਾ ਕੇ ਬੇਰੰਗ ਮੋੜ ਦਿੱਤਾ। ਕਰਜ਼ਾ ਮੁਕਤੀ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਜੁਗਰਾਜ ਸਿੰਘ ਤਾਜੋਕੇ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਲੰਬੇ ਸਮੇਂ ਤੋਂ ਪ੍ਰਾਈਵੇਟ ਕੰਪਨੀਆਂ ਅਤੇ ਬੈਂਕਾਂ ਦੇ ਕਰਜ਼ਿਆਂ ਦੀ ਮੁਆਫ਼ੀ ਲਈ ਸੰਘਰਸ਼ ਕਰਦੀ ਆ ਰਹੀ ਹੈੇੇ। ਪ੍ਰਾਈਵੇਟ ਕੰਪਨੀਆਂ ਦਾ ਕੋਈ ਵੀ ਕਰਜਦਾਰ ਕਰਜਾ ਵਾਪਿਸ ਨਹੀਂ ਕਰੇਗਾ।