ਭਗਤਾ ਭਾਈ: ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੀ ਪੰਜਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਸੋਨੂੰ ਕੁਮਾਰ ਕਾਂਗੜ ਨੇ ਦੱਸਿਆ ਕਿ ਪੰਜਵੀਂ ਜਮਾਤ ਦੇ ਸਾਰੇ ਹੀ ਬੱਚਿਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੀ ਹੋਣਹਾਰ ਵਿਦਿਆਰਥਣ ਤਨਵੀਂ ਸ਼ਰਮਾ ਤੇ ਯੁਵੀਕਾ ਸ਼ਰਮਾ ਵਾਸੀ ਕਾਂਗੜ ਨੇ 91 ਫ਼ੀਸਦੀ ਅੰਕਾਂ ਨਾਲ ਪਹਿਲਾ, ਸ਼ਮਨਦੀਪ ਕੌਰ ਵਾਸੀ ਕਾਂਗੜ ਤੇ ਸਤਵੀਰ ਕੌਰ ਵਾਸੀ ਆਦਮਪੁਰਾ ਨੇ 90 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਕੀਤ ਕੌਰ ਵਾਸੀ ਦੀਨਾ ਸਾਹਿਬ ਨੇ 86 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। -ਪੱਤਰ ਪ੍ਰੇਰਕ