ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 15 ਜਨਵਰੀ
ਕਰੋਨਾ ਦੇ ਮੱਦੇਨਜ਼ਰ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਕਾਰਨ ਤਖਤੂਪੁਰਾ ਦੇ ਇਤਿਹਾਸਕ ਮਾਘੀ ਮੇਲੇ ਵਿੱਚ ਅੱਜ ਦੂਜੇ ਦਿਨ ਵੀ ਰੌਣਕਾਂ ਘੱਟ ਨਜ਼ਰ ਆਈਆਂ। ਇੱਥੇ ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਦੀਆਂ ਸਿਆਸੀ ਸਟੇਜਾਂ ਬੰਦ ਹੋਣ ਕਾਰਨ ਸੀਪੀਆਈ, ਕਿਸਾਨ ਯੂਨੀਅਨ ਆਦਿ ਵੱਲੋਂ ਹੀ ਸਟੇਜਾਂ ਲਗਾਈਆਂ ਜਾਂਦੀਆਂ ਸਨ। ਇਸ ਵਾਰ ਸਰਕਾਰ ਵਲੋਂ ਰੋਕ ਕਾਰਨ ਮੇਲੇ ਵਿੱਚ ਕੋਈ ਵੀ ਲੋਕ ਪੱਖੀ ਸਰਗਰਮੀ ਨਾ ਹੋਣ ਕਾਰਨ ਮੇਲਾ ਖੁਸ਼ਕ ਰਿਹਾ।ਉਧਰ, ਸਿਹਤ ਵਿਭਾਗ ਵੱਲੋਂ ਡਾ. ਰਾਜੇਸ਼ ਅੱਤਰੀ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਾਇਆ ਗਿਆ।
ਡਾ. ਸੁਖਪ੍ਰੀਤ ਬਰਾੜ ਮੋਗਾ, ਡਾ. ਗਗਨਦੀਪ ਸਿੰਘ ਬੱਧਨੀ ਕਲਾਂ, ਡਾ. ਚਰਨਪ੍ਰੀਤ ਸਿੰਘ ਤੇ ਡਾ. ਰਾਜੇਸ਼ ਮਿੱਤਲ, ਰਾਜਵਿੰਦਰ ਕੌਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣ ਅਤੇ ਉਨ੍ਹਾਂ ਦੀ ਹਰਕਤ ’ਤੇ ਤਿੱਖੀ ਨਜ਼ਰ ਰੱਖਣ। ਪੀੜਤ ਨੌਜਵਾਨਾਂ ਦਾ ਮੁਫ਼ਤ ਇਲਾਜ ਕਰਾਉਣ ਲਈ ਸਿਹਤ ਵਿਭਾਗ ਨਾਲ ਸੰਪਰਕ ਕਰਨ।