ਲਖਵੀਰ ਸਿੰਘ ਚੀਮਾ
ਟੱਲੇਵਾਲ, 16 ਨਵੰਬਰ
ਇੱਥੇ ਬੀਤੀ ਰਾਤ ਮੀਂਹ ਨਾਲ ਪਏ ਗੜਿਆਂ ਕਾਰਨ ਪਿੰਡ ਜੋਧਪੁਰ ਦੇ ਕਿਸਾਨ ਦੀ ਝੋਨੇ ਦੀ ਖੜੀ ਫ਼ਸਲ ਝੜ ਗਈ ਜਿਸ ਕਾਰਨ ਕਿਸਾਨਾਂ ਦਾ ਹਜ਼ਾਰਾਂ ਦਾ ਨੁਕਸਾਨ ਹੋ ਗਿਆ।
ਇਸ ਸਬੰਧੀ ਪੀੜਤ ਕਿਸਾਨ ਗੁਰਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਜੋਧਪੁਰ ਨੇ ਦੱਸਿਆ ਕਿ ਉਸ ਦੀ ਜ਼ਮੀਨ ਜਵੰਧਾ ਕੋਠਿਆਂ ਨੇੜੇ ਹੈ। ਜਿੱਥੇ ਬੀਤੀ ਰਾਤ ਗੜੇਮਾਰੀ ਕਾਰਨ ਬਾਸਮਤੀ ਅਤੇ ਝੋਨੇ ਦੀ ਫ਼ਸਲ ਦੇ ਦਾਣੇ ਧਰਤੀ ’ਤੇ ਕਿਰਨ ਕਾਰਨ ਵੱਡਾ ਨੁਕਸਾਨ ਹੋ ਗਿਆ। ਇਹ ਫ਼ਸਲ ਪਿਛਲੇ ਬਿਜਾਈ ਕੀਤੀ ਹੋਣ ਕਰਕੇ ਵੱਢਣ ਵਿੱਚ ਦੇਰੀ ਹੋਈ ਹੈ। ਕਰੀਬ 5 ਕਨਾਲਾਂ ਵਿੱਚ ਬਾਸਮਤੀ ਅਤੇ ਡੇਢ ਏਕੜ ਵਿੱਚ ਝੋਨੇ ਦੀ ਫ਼ਸਲ ਖੜੀ ਸੀ। ਗੜਿਆਂ ਨੇ ਕਰੀਰਬ 50 ਤੋਂ 60 ਫ਼ੀਸਦੀ ਫ਼ਸਲ ਝਾੜ ਦਿੱਤੀ। ਖੇਤਾਂ ਵਿੱਚ ਪਾਣੀ ਖੜਨ ਕਾਰਨ ਕਰੀਬ ਇੱਕ ਹਫ਼ਤਾ ਕਟਾਈ ’ਤੇ ਹੋਰ ਲੱਗ ਜਾਵੇਗਾ। ਜਿਸ ਕਰਕੇ ਬਾਕੀ ਬਚੀ ਫ਼ਸਲ ਦੇ ਨੁਕਸਾਨ ਦਾ ਡਰ ਹੈ। ਇਸੇ ਕਾਰਨ ਬਾਸਮਤੀ ਦੀ ਫ਼ਸਲ ਦੀ ਹੱਥੀਂ ਕਟਾਈ ਸ਼ੁਰੂ ਕੀਤੀ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੁਦਰਤੀ ਆਫ਼ਤ ਨਾ ਹੋਏ ਨੁਕਸਾਨ ਲਈ ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।