ਪੱਤਰ ਪ੍ਰੇਰਕ
ਸਾਦਿਕ ,7 ਸਤੰਬਰ
ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਵਾਇਆ ਸਾਦਿਕ ਸੜਕ ਜੋ ਚੌੜੀ ਤੇ ਉੱਚੀ ਹੋਣ ਜਾ ਰਹੀ ਹੈ ਦੇ ਪਾਸਿਆਂ ਤੋਂ ਜੰਗਲਾਤ ਵਿਭਾਗ ਵੱਲੋਂ ਕਰੀਬ ਅੱਧੀ ਸਦੀ ਪੁਰਾਣੇ ਦਰੱਖਤ ਵੱਢਣ ਦੀਆਂ ਤਿਆਰੀਆਂ ਦੇ ਵਿਰੋਧ ਵਿੱਚ ਵਾਤਾਵਰਣ ਪ੍ਰੇਮੀ ਤੇ ਸੀਨੀਅਰ ਵਕੀਲ ਐੱਸਸੀ,ਅਰੋੜਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ’ਤੇ ਅਦਾਲਤ ਨੇ ਫੈਸਲਾ ਦਿੰਦਿਆਂ ਨਵੇਂ ਹੁਕਮ ਆਉਣ ਤੱਕ ਇਹ ਪੁਰਾਣੇ ਰੁੱਖ ਵੱਢਣ ’ਤੇ ਰੋਕ ਲਗਾ ਦਿੱਤੀ ਹੈ , ਜਿਸ ਨੂੰ ਲੈ ਕੇ ਵਾਤਾਵਰਣ ਪ੍ਰੇਮੀਆਂ ਵਿੱਚ ਤਸੱਲੀ ਅਤੇ ਚਿਰਾਂ ਬਾਅਦ ਬਣਨ ਲੱਗੀ ਸੜਕ ’ਚ ਦੇਰੀ ਹੋਣ ਕਾਰਨ ਆਮ ਲੋਕਾਂ ’ਚ ਉਦਾਸੀ ਵੇਖਣ ਨੂੰ ਮਿਲ ਰਹੀ ਹੈ।