ਪੱਤਰ ਪ੍ਰੇਰਕ
ਟੱਲੇਵਾਲ, 31 ਮਈ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਟੱਲੇਵਾਲ ਖੁਰਦ ਵਿੱਚ ਇਸਤਰੀ ਵਿੰਗ ਦੀ ਇਕਾਈ ਦੀ ਚੋਣ ਕੀਤੀ ਗਈ। ਇਸ ਚੋਣ ਲਈ ਵਿਸ਼ੇਸ਼ ਤੌਰ ’ਤੇ ਜਥੇਬੰਦੀ ਦੇ ਜ਼ਿਲ੍ਹਾ ਆਗੂ ਕਮਲਜੀਤ ਕੌਰ ਬਰਨਾਲਾ, ਬਿੰਦਰਪਾਲ ਕੌਰ ਅਤੇ ਸੰਦੀਪ ਕੌਰ ਪੱਤੀ ਹਾਜ਼ਰ ਹੋਏ। ਇਸ ਮੌਕੇ ਸਰਬਸੰਮਤੀ ਨਾਲ ਪਰਮਜੀਤ ਕੌਰ ਪ੍ਰਧਾਨ, ਗਰਮੇਲ ਕੌਰ ਮੀਤ ਪ੍ਰਧਾਨ, ਜਸਵਿੰਦਰ ਕੌਰ ਜਨਰਲ ਸਕੱਤਰ, ਹਰਬੰਸ ਕੌਰ ਸਕੱਤਰ, ਅਮਨਦੀਪ ਕੌਰ ਖਜਾਨਚੀ, ਮਹਿੰਦਰ ਕੌਰ ਸਹਾਇਕ ਖਜ਼ਾਨਚੀ, ਪਰਮਜੀਤ ਕੌਰ ਪ੍ਰਚਾਰ ਸਕੱਤਰ, ਕੁਲਵਿੰਦਰ ਕੌਰ ਸਹਾਇਕ ਪ੍ਰਚਾਰ ਸਕੱਤਰ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਅਕਲ ਦਾ ਮੈਂਬਰ ਚੁਣਿਆ ਗਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਖੇਤੀ ਤੇ ਕਿਸਾਨੀ ਵਿੱਚ ਔਰਤਾਂ ਦਾ ਸਭ ਤੋਂ ਵੱਡਾ ਰੋਲ ਹੈ। ਔਰਤਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਸੰਘਰਸ਼ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਇਸੇ ਮਕਸਦ ਨਾਲ ਹੁਣ ਔਰਤਾਂ ਨੂੰ ਜਥੇਬੰਦੀ ਵਲੋਂ ਲਗਾਤਾਰ ਪਿੰਡਾਂ ਵਿੱਚ ਲਾਮਬੰਦ ਕਰਕੇ ਇਕਾਈਆਂ ਬਣਾਈਆਂ ਜਾ ਰਹੀਆਂ ਹਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਅਤੇ ਖੇਤੀ ਸੰਕਟ ਲਈ ਲੜੇ ਜਾਣ ਵਾਲੇ ਸੰਘਰਸ਼ ਲਈ ਔਰਤਾਂ ਸੰਘਰਸ਼ ਹੋਰ ਸਰਗਰਮੀ ਨਾਲ ਲੜ ਸਕਣ।