ਫਾਜ਼ਿਲਕਾ: ਸਥਾਨਕ ਆਈ.ਟੀ.ਆਈ. ਵਿੱਚ ਜਨਰਲ ਕੌਂਸਲ ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਦੀ ਕਾਨਫਰੰਸ ਗੁਰਨਾਮ ਚੰਦ ਲੈਕਚਰਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਅਗਲੇ ਤਿੰਨ ਸਾਲ ਲਈ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਸੁਖਵਿੰਦਰ ਸਿੰਘ ਬੱਲ ਵੱਲੋਂ ਸੁਰਿੰਦਰ ਕੰਬੋਜ ਦਾ ਨਾਮ ਪ੍ਰਧਾਨ ਦੇ ਅਹੁਦੇ ਲਈ ਜਨਰਲ ਕੌਂਸਲ ਵਿਚ ਪੇਸ਼ ਕੀਤਾ ਗਿਆ ਅਤੇ ਜਨਰਲ ਕੌਂਸਲ ਵੱਲੋਂ ਇਸ ਦੀ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਤਰ੍ਹਾਂ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਫਾਜਿਲਕਾ ਦੀ ਨਵੀਂ ਟੀਮ ’ਚ ਸੁਰਿੰਦਰ ਕੰਬੋਜ ਸਵਾਹਵਾਲਾ ਨੂੰ ਜ਼ਿਲ੍ਹਾ ਪ੍ਰਧਾਨ, ਮੇਜਰ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ, ਰੇਸ਼ਮ ਸਿੰਘ ਨੂੰ ਵਿੱਤ ਸਕੱਤਰ, ਸੀਨੀਅਰ ਮੀਤ ਪ੍ਰਧਾਨ ਗੁਰਨਾਮ ਚੰਦ, ਰਾਜਿੰਦਰ ਕੁਮਾਰ, ਦੀਵਾਨ ਖੇੜਾ, ਮਿਲਖ ਰਾਜ ਨੂੰ ਜੁਆਇੰਟ ਸੈਕਟਰੀ, ਕਪਿਲ ਕਪੂਰ ਨੂੰ ਜਥੇਬੰਦਕ ਸਕੱਤਰ, ਅਸ਼ੋਕ ਕੁਮਾਰ ਨੂੰ ਪ੍ਰੈੱਸ ਸਕੱਤਰ, ਕੈਪਟਨ ਸੰਜੀਵ ਕੁਮਾਰ ਨੂੰ ਸਕੱਤਰ ਨਿਯੁਕਤ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ