ਪੱਤਰ ਪ੍ਰੇਰਕ
ਜਲਾਲਾਬਾਦ, 28 ਮਈ
ਜਲਾਲਾਬਾਦ ਦੇ ਪਿੰਡ ਭੰਬਾ ਵੱਟੂ ਦੇ ਨੌਜਵਾਨਾਂ ਵੱਲੋਂ ਬਾਬਾ ਬੇਰੀ ਸਾਹਿਬ ਦੀ ਯਾਦ ਵਿੱਚ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ ਇਲਾਕੇ ਭਰ ਦੀਆਂ ਦੋ ਦਰਜਨ ਟੀਮਾਂ ਨੇ ਹਿੱਸਾ ਲਿਆ ਅਤੇ ਅੱਜ ਫਾਈਨਲ ਮੁਕਾਬਲਾ ਸੁਰੇਸ਼ ਵਾਲਾ ਅਤੇ ਭੰਬਾ ਵੱਟੂ ਦੀ ਟੀਮ ਵਿਚਕਾਰ ਖੇਡਿਆ ਗਿਆ। ਫਾਈਨਲ ਮੁਕਾਬਲੇ ’ਚ ਸੁਰੇਸ਼ ਵਾਲਾ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਜਦ ਕਿ ਭੰਬਾ ਵੱਟੂ ਦੀ ਟੀਮ ਰਨਰਅੱਪ ਰਹੀ। ਜੇਤੂਆਂ ਨੂੰ ਸਨਮਾਨਿਤ ਕਰਨ ਲਈ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਕਰਵਾਏ ਗਏ ਅਜਿਹੇ ਟੂਰਨਾਮੈਂਟ ਦੀ ਸ਼ਲਾਘਾ ਕੀਤੀ। ਫਾਈਨਲ ਮੁਕਾਬਲੇ ਵਿੱਚ ਸੁਰੇਸ਼ ਵਾਲਾ ਦੀ ਟੀਮ ਨੂੰ ਇੱਕੀ ਹਜ਼ਾਰ ਜਦ ਕਿ ਭੰਬਾ ਵੱਟੂ ਦੀ ਟੀਮ ਨੂੰ ਗਿਆਰਾਂ ਹਜ਼ਾਰ ਰੁਪਏ ਅਤੇ ਟਰਾਫ਼ੀਆਂ ਦੇ ਕੇ ਸਨਾਮਨਿਤ ਕੀਤਾ ਗਿਆ। ਜੇਤੂਆਂ ਵਿੱਚ ਸੁਰੇਸ਼ ਵਾਲਾ ਦੇ ਸੁਮਿਤ ਨੂੰ ਮੈਨ ਆਫ ਦਾ ਮੈਚ ਅਤੇ ਮੈਨ ਆਫ ਦਾ ਸੀਰੀਜ਼ ਜਦਕਿ ਰਾਹੁਲ ਨੂੰ ਬੈਸਟ ਬਾਲਰ ਵਜੋਂ ਸਨਮਾਨਿਆ ਗਿਆ।