ਪੱਤਰ ਪ੍ਰੇਰਕ
ਬੋਹਾ, 11 ਸਤੰਬਰ
ਦੋ ਰੋਜ਼ਾ ਕਲੱਸਟਰ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਬੋਹਾ ਦੇ ਖਿਡਾਰੀਆਂ ਨੇ ਓਵਰਆਲ ਟਰਾਫੀ ਆਪਣੇ ਸਕੂਲ ਦੇ ਨਾਂ ਕੀਤੀ। ਸੈਂਟਰ ਮੁਖੀ ਹਰਫੂਲ ਸਿੰਘ ਤੇ ਕਲੱਸਟਰ ਖੇਡ ਇੰਚਾਰਜ ਪ੍ਰੀਤਮ ਸਿੰਘ ਮੱਲ ਸਿੰਘ ਵਾਲਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਉਦਘਾਟਨ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਖਜੀਤ ਕੌਰ, ਐੱਮਸੀ ਮੱਖਣ ਸਿੰਘ ਅਤੇ ਸਮਾਜ ਸੇਵੀ ਕਮਲਜੀਤ ਬਾਵਾ ਨੇ ਕੀਤਾ। ਖੇਡ ਮੁਕਾਬਲਿਆਂ ਵਿੱਚ ਖੋ-ਖੋ ਲੜਕੀਆਂ ਵਿਚ ਬਾਜ਼ੀਗਰ ਬਸਤੀ ਬੋਹਾ ਨੇ ਪਹਿਲਾ ਤੇ ਮਘਾਣੀਆ ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਖੋ-ਖੋ (ਲੜਕੇ) ਵਿਚ ਪਹਿਲਾ ਸਥਾਨ ਬਾਜ਼ੀਗਰ ਬਸਤੀ ਤੇ ਦੂਸਰਾ ਸਥਾਨ ਮਘਾਣੀਆਂ ਸਕੂਲ ਨੇ ਹਾਸਲ ਕੀਤਾ। ਕਬੱਡੀ ਨੈਸ਼ਨਲ ਲੜਕੀਆਂ ਪਹਿਲਾ ਸਥਾਨ ਬਾਜ਼ੀਗਰ ਬਸਤੀ ਤੇ ਦੂਸਰਾ ਸਥਾਨ ਮਘਾਣੀਆ ਸਕੂਲ, ਕਬੱਡੀ ਨੈਸ਼ਨਲ ਲੜਕੇ ਵਿਚ ਪਹਿਲਾ ਸਥਾਨ ਸੇਰਖਾਂ ਵਾਲਾ ਤੇ ਦੂਸਰਾ ਸਥਾਨ ਬਾਜ਼ੀਗਰ ਬਸਤੀ ਨੂੰ ਮਿਲਿਆ। ਕਬੱਡੀ ਸਰਕਲ ਪਹਿਲਾ ਸਥਾਨ ਬਾਜ਼ੀਗਰ ਬਸਤੀ ਬੋਹਾ ਤੇ ਦੂਸਰਾ ਸਥਾਨ ਗਾਦੜਪੱਤੀ ਸਕੂਲ ਨੇ ਪ੍ਰਾਪਤ ਕੀਤਾ। ਜਿਮਨਾਸਟਿਕ ਲੜਕੇ ਅਤੇ ਲੜਕੀਆਂ, ਯੋਗਾ ਲੜਕੇ ਤੇ ਲੜਕੀਆਂ ਵੀ ਪਹਿਲਾ ਸਥਾਨ ਬਾਜ਼ੀਗਰ ਬਸਤੀ ਬੋਹਾ ਨੇ ਹੀ ਪ੍ਰਾਪਤ ਕੀਤਾ।