ਭਗਤਾ ਭਾਈ: ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਵੇਂ ਆਏ ਗੀਤ ‘ਰੁੱਖ, ਹਵਾ ਤੇ ਪਾਣੀ’ ਗੀਤ ਨੂੰ ਸ਼ਿਵਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਠਿੰਡਾ ਨੇ ਕਸਬਾ ਭਗਤਾ ਭਾਈ ਵਿੱਚ ਰਿਲੀਜ਼ ਕੀਤਾ। ਇਸ ਗੀਤ ‘ਚ ਲੇਖਕ ਤੇ ਗਾਇਕ ਜਸਵੀਰ ਕਲਿਆਣ, ਸੁਖਦੇਵ ਕਲਿਆਣ ਤੇ ਰਵੀ ਕਲਿਆਣ ਨੇ ਰੁੱਖਾਂ ਦੀ ਵਾਤਾਵਰਨ ਪ੍ਰਤੀ ਵਡਮੁੱਲੀ ਦੇਣ ਦਾ ਜ਼ਿਕਰ ਕਰਦਿਆਂ ਅਜੋਕੀ ਪੀੜ੍ਹੀ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਹੈ। -ਪੱਤਰ ਪ੍ਰੇਰਕ