ਪੱਤਰ ਪ੍ਰੇਰਕ
ਮਾਨਸਾ, 1 ਸਤੰਬਰ
ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਮਾਨਸਾ ਵੱਲ੍ਹੋਂ 26 ਵੀਂ ਜ਼ਿਲ੍ਹਾ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ (ਆਰਮ) 3 ,4 ਸਤੰਬਰ ਨੂੰ ਪੁਲੀਸ ਲਾਈਨ ਮਾਨਸਾ ਵਿੱਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿੱਚ 50 ਮੀਟਰ ਰਾਈਫਲ, 50 ਮੀਟਰ ਫਰੀ ਪਿਸਟਲ, 25 ਮੀਟਰ ਪਿਸਟਲ ਦੇ ਮੁਕਾਬਲੇ ਹੋਣਗੇ। ਐਸੋਸੀਏਸ਼ਨ ਦੇ ਜ਼ਿਲ੍ਹਾ ਉਪ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਜਨਰਲ ਸਕੱਤਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਜਿਹੜਾ ਸ਼ੂਟਰ ਕੁਆਲੀਫਾਈ ਕਰੇਗਾ, ਉਹ 57 ਵੀਂ ਪੰਜਾਬ ਸਟੇਟ ਰਾਈਫਲ ਸ਼ੂਟਿੰਗ, ਜੋ 19 ਤੋਂ 24 ਸਤੰਬਰ ਤੱਕ ਮੁਹਾਲੀ ਵਿੱਚ ਹੋਵੇਗੀ, ਉਸ ਵਿੱਚ ਭਾਗ ਲੈ ਸਕਣਗੇ।