ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 5 ਨਵੰਬਰ
ਸਿੱਧੀ ਭਰਤੀ ਰਾਹੀਂ ਨਿਯੁਕਤ ਹੈੱਡ ਟੀਚਰਜ਼ ਅਤੇ ਕੇਂਦਰ ਹੈੱਡ ਟੀਚਰਜ਼ ਅਪਣੀਆਂ ਬਦਲੀਆਂ ਕਰਵਾਉਣ ਲਈ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਪਰ ਗਲਤ ਨੀਤੀਆਂ ਅਤੇ ਸਰਕਾਰ ਦੀ ਬੇਰੁਖੀ ਕਾਰਨ ਨਿਉੂ ਐੱਚਟੀ./ਸੀਐੱਚਟੀ.ਯੂਨੀਅਨ ਪੰਜਾਬ (ਸਿੱਧੀ ਭਰਤੀ) ਵੱਲੋਂ ਗੁਪਤ ਐਕਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਯੂਨੀਅਨ ਦੇ ਕਨਵੀਨਰ ਜਿੰਦਰ ਪਾਇਲਟ,ਪਰਮਿੰਦਰ ਸਿੰਘ, ਗੁਰਜਿੰਦਰ ਸਿੰਘ,ਦਵਿੰਦਰ ਸਲ੍ਹਣ, ਸੁਖਜਿੰਦਰ ਔਲਖ, ਸਿਮਰ ਢਿਲੋਂ,ਪਲਵਿੰਦਰ ਕੌਰ ਨੇ ਮੀਟਿੰਗ ਕਰਨ ਕਿਹਾ ਕਿ ਬਦਲੀਆਂ ਲਈ ਸਾਂਤੀਪੂਰਵਕ ਸਾਰੇ ਉੱਚ ਅਧਿਕਾਰੀਆਂ,ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ਪਰ ਕੋਈ ਕਾਰਵਾਈ ਨਾ ਹੋਣ ਕਰਕੇ ਯੂਨੀਅਨ ਨੇ ਐਕਸ਼ਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਠ ਨਵੰਬਰ ਨੂੰ ਗੁਪਤ ਐਕਸ਼ਨ ਉਲੀਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਰਡਰ ਭਰਤੀ ਨਾ ਹੋਣ ਦੇ ਬਾਵਜੂਦ 200 ਤੋਂ 300 ਕਿੱਲੋਮੀਟਰ ਦੂਰ ਦੁਰਾਡੇ ਖੇਤਰਾਂ ਵਿੱਚ ਸਰਹੱਦੇ ’ਤੇ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਜਦੋਂ ਮੰਗਾਂ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਨੌਕਰੀ ਤੋਂ ਬਾਹਰ ਕੱਢ ਦੇਣ ਦੇ ਫੁਰਮਾਨ ਜਾਰੀ ਕਰਨ ਲਈ ਕਿਹਾ ਗਿਆ। ਇਸ ਮੌਕੇ ਸੰਦੀਪ ਵਿਨਾਇਕ, ਪਲਵਿੰਦਰ ਕੌਰ, ਸੁਖਵਿੰਦਰ ਕੌਰ, ਮਨਦੀਪ ਕੌਰ, ਮਹਾਂਵੀਰ ਫ਼ਾਜ਼ਿਲਕਾ ਹਾਜ਼ਰ ਸਨ।