ਪਰਸ਼ੋਤਮ ਬੱਲੀ
ਬਰਨਾਲਾ, 23 ਮਾਰਚ
ਐੱਸ.ਡੀ. ਕਾਲਜ ਬਰਨਾਲਾ ਦੇ ਐੱਸ.ਸੀ. ਵਿਦਿਆਰਥੀਆਂ ਨੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ ਵਿੱਚ ਅੱਜ ਐੱਸਡੀਐੱਮ ਦਫਤਰ ਅੱਗੇ ਧਰਨਾ ਦਿੱਤਾ।
ਇਸ ਮੌਕੇ ਵਿਦਿਆਰਥੀ ਕਾਰਕੁਨ ਮਨਵੀਰ ਬੀਹਲਾ ਨੇ ਕਿਹਾ ਕਿ ਕਾਲਜ ਸੂਬਾ ਸਰਕਾਰ ਵੱਲੋਂ ਐਸ ਸੀ ਵਿਦਿਆਰਥੀਆਂ ਦੇ ਖ਼ਾਤਿਆਂ ‘ਚ ਆਏ ਵਜ਼ੀਫੇ ਨੂੰ ਕਥਿਤ ਤੌਰ ‘ਤੇ ਹੜੱਪਣ ਲਈ ਅੜਿਆ ਹੋਇਆ ਹੈ। ਇਹ ਮਸਲਾ ਜ਼ਿਲ੍ਹਾ ਭਲਾਈ ਵਿਭਾਗ ਅਤੇ ਐੱਸਡੀਐੱਮ ਦੇ ਸਾਹਮਣੇ ਆਉਣ ਦੇ ਬਾਵਜੂਦ ਕਾਲਜ ਮੈਨੇਜਮੈਂਟ ਅਤੇ ਪਿ੍ੰਸੀਪਲ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹਨ। ਇਸ ਤੋਂ ਖ਼ਫ਼ਾ ਵਿਦਿਆਰਥੀਆਂ ਨੇ ਐੱਸਡੀਐੱਮ ਦਫ਼ਤਰ ਅੱਗੇ ਲਗਾਤਾਰ ਧਰਨੇ ਦਾ ਐਲਾਨ ਕਰਦਿਆਂ ਅੱਜ ਸੰਘਰਸ਼ ਦੀ ਸ਼ੁੁਰੂਆਤ ਕੀਤੀ। ਖ਼ਬਰ ਮਿਲੀ ਹੈ ਕਿ ਐੱਸਡੀਐੱਮ ਨੇ ਮਾਮਲੇ ਦੇ ਹੱਲ ਲਈ ਕਾਲਜ ਮੈਨੇਜਮੈਂਟ ਨੂੰ ਆਪਣੇ ਦਫ਼ਤਰ ਸੱਦਿਆ ਹੈ,ਦੂਜੇ ਪਾਸੇ ਵਿਦਿਆਰਥੀਆਂ ਦਾ ਧਰਨਾ ਜਾਰੀ ਸੀ|