ਬਲਜੀਤ ਸਿੰਘ
ਸਰਦੂਲਗੜ੍ਹ 15 ਸਤੰਬਰ
ਆਪਣੀਆਂ ਮੰਗਾਂ ਮਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਘੱਗਰ ਦਾ ਪੁਲ ਜਾਮ ਕਰਕੇ ਮਾਨਸਾ-ਸਿਰਸਾ ਕੌਮੀ ਮਾਰਗ ਬੰਦ ਕਰ ਦਿੱਤਾ ਗਿਆ। ਅੱਜ ਸਮੂਹ ਕਿਸਾਨਾਂ ਵੱਲੋਂ ਮੰਗਪੱਤਰ ਹਲਕਾ ਵਿਧਾਇਕ ਨੂੰ ਦੇਣਾ ਸੀ। ਉਹ ਲੰਮੇ ਸਮੇਂ ਤੋਂ ਹਲਕਾ ਵਿਧਾਇਕ ਦੀ ਉਡੀਕ ਕਰ ਰਹੇ ਸਨ ਪਰ ਹਲਕਾ ਵਿਧਾਇਕ ਜਦੋਂ ਨਾ ਪਹੁੰਚੇ ਤਾਂ ਉਨ੍ਹਾਂ ਆਪਣਾ ਰੋਸ ਜਤਾਉਂਦਿਆਂ ਘੱਗਰ ਦਾ ਪੁਲ ਜਾਮ ਕਰ ਦਿੱਤਾ। ਧਰਨਾ ਲੱਗਣ ਕਾਰਨ ਜਾਮ ਲੱਗ ਗਿਆ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।