ਪੱਤਰ ਪ੍ਰੇਰਕ
ਬੋਹਾ, 23 ਅਕਤੂਬਰ
ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਹਾ ਦੀ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਰੰਗੋਲੀ ਬਣਾਉਣ ਅਤੇ ਦੀਵੇ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਪਰਮਿੰਦਰ ਤਾਂਗੜੀ ਤੇ ਕੌਮੀ ਸੇਵਾ ਯੋਜਨਾ ਪ੍ਰੋਗਰਾਮ ਅਫਸਰ ਨਵਨੀਤ ਕੱਕੜ ਤੇ ਕਰਮਜੀਤ ਦੀ ਅਗਵਾਈ ਹੇਠ ਹੋਏ ਰੰਗੋਲੀ ਦੇ ਪ੍ਰੋਗਰਾਮ ਅਫਸਰ ਨਵਨੀਤ ਕੱਕੜ ਨੇ ਦੱਸਿਆ ਕਿ ਰੰਗੋਲੀ ਮੁਕਾਬਲੇ ਵਿੱਚ ਮਿਡਲ ਜ਼ੋਨ ਵਿੱਚ ਰਮਨਪ੍ਰੀਤ ਕੌਰ ਅਤੇ ਕਾਜਲ ਨੇ ਪਹਿਲਾ ਸਥਾਨ, ਚਾਹਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਜ਼ੋਨ ਵਿੱਚ ਰੁਹਾਂਸ਼ਿਕਾ ਅਤੇ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ, ਖੁਸ਼ਪ੍ਰੀਤ ਕੌਰ ਅਤੇ ਦਪਿੰਦਰ ਕੌਰ ਨੇ ਦੂਜਾ ਸਥਾਨ ਤੇ ਵੀਰਪਾਲ ਕੌਰ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੀਵੇ ਸਜਾਉਣ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਿਮਾਂਸ਼ੂ ਰਾਣੀ ਅਤੇ ਖੁਸ਼ਪ੍ਰੀਤ ਸਿੰਘ ਨੇ , ਦੂਜਾ ਸਥਾਨ ਇਸ਼ਮੀਤ ਕੌਰ ਅਤੇ ਦਿਲਜੀਤ ਸਿੰਘ ਨੇ, ਤੀਜਾ ਸਥਾਨ ਕੋਮਲਪ੍ਰੀਤ ਕੌਰ ਅਤੇ ਅਰਮਾਨ ਸਿੰਘ ਨੇ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਹੌਸਲਾ ਵਧਾਊ ਇਨਾਮ ਰਵੀ ਨੇ ਜਿੱਤਿਆ।