ਮਾਨਸਾ: ਰੋਟਰੀ ਕਲੱਬ ਗ੍ਰੇਟਰ ਵੱਲੋਂ ਵਾਹਨਾਂ ’ਤੇ ਰਿਫਲੈਕਟਰ ਲਗਾਏ ਗਏ, ਜਿਸ ਦੀ ਸ਼ੁਰੂਆਤ ਮਾਨਸਾ ਦੇ ਐੱਸਐੱਸਪੀ ਡਾ.ਸੰਦੀਪ ਕੁਮਾਰ ਗਰਗ ਵੱਲੋ ਆਪਣੇ ਹੱਥੀ ਵਹੀਕਲਾਂ ’ਤੇ ਰਿਫਲੈਕਟਰ ਲਗਾਉਣ ਮੌਕੇ ਰੋਟਰੀ ਕਲੱਬ ਮਾਨਸਾ ਗ੍ਰੇਟਰ ਵੱਲੋ ਕੀਤੇ ਜਾ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜ ਪ੍ਰਸ਼ੰਸ਼ਾਯੋਗ ਹਨ। ਡੀਐੱਸਪੀ ਹੈਡਕੁਆਟਰ ਮਾਨਸਾ ਸੰਜੀਵ ਗੋਇਲ ਨੇ ਕਿਹਾ ਕਿ ਹਰ ਵਹੀਕਲ ਮਾਲਕ ਨੂੰ ਧੁੰਦ ਦੇ ਮੌਸਮ ਵਿੱਚ ਹਾਦਸਿਆਂ ਤੋਂ ਬਚਾਅ ਲਈ ਰਿਫਲੈਕਟਰ ਲਗਾਉਣੇ ਚਾਹੀਦੇ ਹਨ। ਇਸ ਮੌਕੇ ਵਿਨੋਦ ਗੋਇਲ, ਡਾ. ਸ਼ੇਰਜੰਗ ਸਿੰਘ ਸਿੱਧੂ,ਸੁਰਿੰਦਰ ਜੋਗਾ,ਮਨਮੋਹਿਤ ਗੋਇਲ, ਆਸ਼ੂ ਜੈਨ, ਰੋਸ਼ਨ ਮਿੱਤਲ, ਸ਼ਵੀ ਸਿੰਗਲਾ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ