ਪੱਤਰ ਪ੍ਰੇਰਕ
ਮਹਿਲ ਕਲਾਂ, 27 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮਹਿਲ ਕਲਾਂ ਵਿੱਚ ਕੀਤੀ ਗਈ ਬਲਾਕ ਪੱਧਰੀ ਇਕੱਤਰਤਾ ਵਿੱਚ ਕਿਸਾਨੀ ਮਸਲਿਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਡੀਏਪੀ ਖਾਦ ਦੇ ਰੇਟ ਵਿੱਚ ਕੀਤਾ 150 ਰੁਪਏ ਪ੍ਰਤੀ ਗੱਟਾ ਦਾ ਵਾਧਾ ਵਾਪਸ ਲੈਣ ਅਤੇ ਕਣਕ ਦੇ ਘੱਟ ਝਾੜ ਲਈ ਬੌਨਸ ਦੀ ਮੰਗ ਕੀਤੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਅਤੇ ਬਲਾਕ ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਫੋਕੇ ਐਲਾਨ ਕਰਨ ਵਾਲੀ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਤਾਂ ਦੁੱਗਣੀ ਕੀ ਕਰਨੀ ਸੀ ਬਲਕਿ ਫਸਲਾਂ ਦੇ ਲਾਗਤ ਖਰਚੇ ਦੁੱਗਣੇ ਜ਼ਰੂਰ ਕਰ ਦਿੱਤੇ ਹਨ। ਇਸ ਮੌਕੇ ਨਾਹਰ ਸਿੰਘ ਗੁੰਮਟੀ, ਮਾਨ ਸਿੰਘ ਗੁਰਮ, ਉਦੇ ਸਿੰਘ ਹਮੀਦੀ, ਰਾਜਿੰਦਰ ਸਿੰਘ ਵਜੀਦਕੇ, ਨਿਸ਼ਾਨ ਸਿੰਘ ਗੁੰਮਟੀ, ਰਾਮ ਸਿੰਘ ਸੰਘੇੜਾ, ਅਜਮੇਰ ਸਿੰਘ ਭੱਠਲ ਆਦਿ ਹਾਜ਼ਰ ਸਨ।