ਲੰਬੀ (ਪੱਤਰ ਪ੍ਰੇਰਕ): ਕੇਂਦਰੀ ਫੂਡ ਅਤੇ ਜਨਤਕ ਵੰਡ ਪ੍ਰਣਾਲੀ ਬਾਰੇ ਮੰਤਰਾਲੇ ਨੇ ਸੀਨੀਅਰ ਭਾਜਪਾ ਆਗੂ ਰਾਕੇਸ਼ ਧੀਂਗੜਾ (ਮੋਹਲਾਂ) ਨੂੰ ਪੰਜਾਬ ਸੂਬੇ ਲਈ ਐਫ਼ਸੀਆਈ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ ਦੋ ਵਰ੍ਹਿਆ ਦਾ ਹੋਵੇਗਾ। ਸ੍ਰੀ ਧੀਂਗੜਾ ਨੇ 2022 ਵਿੱਚ ਭਾਜਪਾ ਟਿਕਟ ’ਤੇ ਹਲਕਾ ਲੰਬੀ ਤੋਂ ਵਿਧਾਨ ਸਭਾ ਚੋਣ ਲੜੀ ਸੀ। ਉਹ ਭਾਜਪਾ ਦੇ ਜਥੇਬੰਦਕ ਢਾਂਚੇ ਵਿੱਚ ਕਰੀਬ 28 ਸਾਲਾਂ ਤੋਂ ਸਰਗਰਮ ਹਨ। ਕੇਂਦਰੀ ਮੰਤਰਾਲੇ ਨੇ ਇਸ ਬਾਰੇ ਐਫ਼ਸੀਆਈ ਦੇ ਚੇਅਰਮੈਨ ਨੂੰ ਪੱਤਰ ਭੇਜਿਆ ਹੈ।