ਫਰੀਦਾਬਾਦ: ਮਿਲੀਭੁਗਤ ਕਰ ਕੇ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਨਾਇਬ ਤਹਿਸੀਲਦਾਰ ਜੈ ਪ੍ਰਕਾਸ਼, ਕੰਪਿਊਟਰ ਆਪਰੇਟਰ ਲਲਿਤ, ਦਿਨੇਸ਼ ਅਤੇ ਹਰਿੰਦਰ ਅਤੇ ਖਰੀਦਦਾਰ ਲਖਮੀ ਚੰਦ ਅਤੇ ਵਿਕਰੇਤਾ ਅਜੈ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵਿਕਰਮ ਸਿੰਘ ਦੇ ਹੁਕਮਾਂ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਦਸਤਾਵੇਜ਼ ਨੰਬਰ 11227 ਦੀ ਇੰਡੋਸਮੈਟ ਦੀ ਕਾਪੀ ਵਿੱਚ ਮੌਜਾ ਬੁਸੇਲਵਾ ਇਲਾਕਾ ਹੈ ਜਦੋਂਕਿ ਦਫ਼ਤਰੀ ਰਿਕਾਰਡ ਦੀ ਕਾਪੀ ਵਿੱਚ ਐਂਡੋਰਸਮੈਂਟ ਦੇ ਕਾਲਮ ਵਿੱਚ ਮੌਜਾ, ਪਤਾ, ਪ੍ਰਾਪਰਟੀ ਆਈਡੀ, ਪ੍ਰਾਪਰਟੀ ਨੰਬਰ ਅਤੇ ਮਾਲਕ ਦਾ ਨਾਂ ਕਿਸੇ ਤਰ੍ਹਾਂ ਮਿਟਾ ਦਿੱਤਾ ਗਿਆ। ਰਿਕਾਰਡ ਦੀ ਕਾਪੀ ਦੇ ਪੰਨਾ ਨੰਬਰ 2 ’ਤੇ ਮੌਜਾ ਭਟੌਲਾ ਲਿਖਿਆ ਹੋਇਆ ਹੈ। ਇਸ ਦਸਤਾਵੇਜ਼ ਦੇ ਨਾਲ ਸਬੰਧਤ ਵਿਭਾਗ ਦੇ ਐਨ.ਡੀ.ਸੀ./ਐਨ.ਓ.ਸੀ. ਵੀ ਨੱਥੀ ਨਹੀਂ ਕੀਤੀ ਗਈ।