ਰਾਜਿੰਦਰ ਕੁਮਾਰ
ਬੱਲੂਆਣਾ, 2 ਜੁਲਾਈ
ਬੱਲੂਆਣਾ ਹਲਕੇ ਦੇ ਪਿੰਡ ਮਲੂਕਪੁਰਾ ਵਿੱਚ ਖਾਲਿਸਤਾਨੀ ਸਮਰਥਕ ਪੋਸਟਰ ਲੱਗਣ ਤੋਂ ਬਾਅਦ ਥਾਣਾ ਸਦਰ ਅਬੋਹਰ ਦੇ ਏਐੱਸਆਈ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਪਿੰਡ ਪਹੁੰਚੀ ਪੁਲੀਸ ਪਾਰਟੀ ਨੇ ਕਰੀਬ ਦਰਜਨ ਥਾਵਾਂ ਤੋਂ ਪੋਸਟਰ ਉਤਰਵਾ ਦਿੱਤੇ।
ਇਸ ਤੋਂ ਬਾਅਦ ਪੁਲੀਸ ਨੇ ਪਿੰਡ ਦੇ ਵਿੱਚ ਬੈਂਕ ਸ਼ਾਖਾ ਅਤੇ ਗੁਰਦੁਆਰੇ ਦੇ ਸੀਸੀਟੀਵੀ ਕੈਮਰਿਆਂ ਤੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਥਾਣਾ ਸਦਰ ਨੂੰ ਸਰਪੰਚ ਨੇ ਦੱਸਿਆ ਕਿ ਇਹ ਸ਼ਰਾਰਤ ਦੇਰ ਰਾਤ ਕਿਸੇ ਨੇ ਕੀਤੀ ਹੈ।