ਭਗਤਾ ਭਾਈ: ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੀ ਪਤਨੀ ਸੁਖਪ੍ਰੀਤ ਕੌਰ ਕਾਂਗੜ ਅਤੇ ਪੁੱਤਰੀ ਸੰਗੀਤ ਕੌਰ ਵੱਲੋਂ ਪਿੰਡ ਜਲਾਲ ਵਿੱਚ ਕਾਂਗਰਸੀ ਵਰਕਰਾਂ ਦੇ ਕਾਫਲੇ ਨਾਲ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ। ਉਨ੍ਹਾਂ ਕਿਹਾ ਕਿ ਸ੍ਰੀ ਕਾਂਗੜ ਨੇ ਆਪਣੇ ਚੋਣ ਵਾਅਦੇ ਪੂਰੇ ਕਰਦਿਆਂ ਬਿਨਾਂ ਕਿਸੇ ਪੱਖਪਾਤ ਦੇ ਹਲਕਾ ਰਾਮਪੁਰਾ ਫੂਲ ਦਾ ਵਿਕਾਸ ਕਰਦਿਆਂ ਦਿਲ੍ਹ ਖੋਲ੍ਹ ਕੇ ਗ੍ਰਾਂਟਾਂ ਦਿੱਤੀਆਂ। ਇਸ ਮੌਕੇ ਸਰਪੰਚ ਪਰਮਿੰਦਰ ਸਿੰਘ ਜਲਾਲ, ਸੁਖਵੀਰ ਸੋਨਾ, ਸੁਖਮੰਦਰ ਸਿੱਧੂ, ਜਗਦੇਵ ਬਰਾੜ, ਮਨਦੀਪ ਗੋਂਦਾਰਾ, ਪਰਮਜੀਤ ਬਰਾੜ, ਰਾਜਵਿੰਦਰ ਸਿੱਧੂ, ਰਾਜਬਹਾਦਰ ਸਿੱਧੂ, ਜਗਸੀਰ ਸਿੰਘ ਸੈਕਟਰੀ, ਗੁਰਤੇਜ ਜਲਾਲ ਆਦਿ ਹਾਜ਼ਰ ਸਨ।-ਪੱਤਰ ਪ੍ਰੇਰਕ