ਨਿੱਜੀ ਪੱਤਰ ਪ੍ਰੇਰਕ
ਮੋਗਾ, 1 ਜੂਨ
ਸ਼ਹਿਰ ਦੀ ਕਾਲੋਨੀ ਵੇਦਾਂਤ ਨਗਰ,’ਚ ਬੁੱਧਵਾਰ ਦੁਪਹਿਰ ਬਾਅਦ ਇੱਕ ਨੌਜਵਾਨ ਆਲੂ ਵਪਾਰੀ ਨੇ ਆਪਣੇ ਘਰ ਦੀ ਛੱਤ ਤੇ ਬਣੇ ਸਟੋਰ ’ਚ ਫਾਂਸੀ ਲਗਾ ਕੇ ਖੁਦਕੁਸੀ ਕਰ ਲਈ। ਆਲੂ ਵਪਾਰੀ ਨੂੰ ਕਾਰੋਬਾਰ ’ਚ ਉਸਦੇ ਹਿੱਸੇਦਾਰਾਂ ਨੇ ਧੋਖਾ ਦਿੱਤਾ ਸੀ। ਜਿਸ ਕਾਰਨ ਅਮਿਤ ਕਰਜਾਈ ਹੋ ਗਿਆ, ਜਿਨ੍ਹਾਂ ਲੋਕਾਂ ਦਾ ਪੈਸਾ ਉਸ ਨੇ ਦੇਣਾ ਸੀ, ਉਹ ਬਹੁਤ ਪ੍ਰੇਸ਼ਾਨ ਕਰ ਰਹੇ ਸੀ, ਜਿਸ ਕਰਕੇ ਆਲੂ ਵਪਾਰੀ ਨੂੰ ਖੁਦਕੁਸੀ ਕਰਨ ਲਈ ਮਜਬੂਰ ਹੋਣਾ ਪਿਆ। ਮ੍ਰਿਤਕ ਦੀ ਲਾਸ ਕੋਲੋਂ ਪੁਲੀਸ ਨੇ ਇੱਕ ਸੁਸਾਇਡ ਨੋਟ ਵੀ ਬਰਮਦ ਕੀਤਾ ਹੈ, ਸੁਸਾਇਡ ਨੋਟ ਵਿੱਚ ਨਿਹਾਲ ਸਿੰਘ ਵਾਲਾ, ਕਸਬਾ ਅਮਰੋਹ ਤੇ ਰਾਮਗੰਜ ਮੋਗਾ ਦੇ ਇੱਕ ਵਪਾਰੀ ਦਾ ਨਾਂ ਲਿਖਿਆ ਦੱਸਿਆ ਜਾ ਰਿਹਾ ਹੈ। ਨਿਹਾਲ ਸਿੰਘ ਵਾਲਾ ਦੇ ਇੱਕ ਹਿੱਸੇਦਾਰ ਨੇ ਅਮਿਤ ਸ਼ਰਮਾ ਦੇ ਨਾਂ ’ਤੇ ਮਾਲ ਚੁੱਕ ਲਿਆ, ਬਾਅਦ ਵਿੱਚ ਕਿਸੇ ਦੂਜੀ ਪਾਰਟੀ ਨੂੰ ਵੇਚ ਕੇ ਪੈਸੇ ਵੀ ਲੈ ਲਏ ਪਰ ਅਮਿਤ ਨੂੰ ਪਤਾ ਨਹੀਂ ਲੱਗਿਆ, ਕਿਉਂਕਿ ਆਲੂ ਅਮਿਤ ਦੇ ਨਾਂ ’ਤੇ ਲਏ ਗਏ ਸੀ ਤਾਂ ਵੇਚਣ ਵਾਲੇ ਅਮਿਤ ਨੂੰ ਪ੍ਰੇਸ਼ਾਨ ਕਰ ਰਹੇ ਸੀ। ਥਾਣਾ ਸਾਉਥ ਸਿਟੀ ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਿਲ ਹਸਪਤਾਲ ’ਚ ਰਖਵਾ ਦਿੱਤੀ ਹੈ।