ਖੇਤਰੀ ਪ੍ਰਤੀਨਿਧ
ਬਰਨਾਲਾ, 9 ਮਾਰਚ
ਪੈਨਸ਼ਨਰ ਭਵਨ ਬਰਨਾਲਾ ’ਚ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਬਖ਼ਸੀਸ਼ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਯੂਨਿਟਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਹਰਬੰਸ ਸਿੰਘ, ਖੁਸ਼ੀ ਰਾਮ ਸ਼ਹਿਣਾ, ਸੁਰਿੰਦਰ ਸ਼ਰਮਾ ਮਹਿਲ ਕਲਾਂ, ਟਹਿਲ ਸਿੰਘ ਬਰਨਾਲਾ ਤੇ ਪ੍ਰਸ਼ੋਤਮ ਦਾਸ ਤਪਾ ਨੇ ਬਲਾਕਾਂ ਦੇ ਪੰਜਾਬ ਨੈਸ਼ਨਲ ਬੈਂਕ ਦੀਆਂ ਬ੍ਰਾਂਚਾਂ ਵੱਲੋਂ ਅਧੂਰੀਆਂ ਪੈਨਸ਼ਨਾਂ ਤੇ ਭੱਤੇ ਖਾਤਿਆਂ ’ਚ ਪਾਏ ਜਾਣ ਦੀ ਸ਼ਿਕਾਇਤ ਰੱਖੀ। ਇੰਡੀਅਨ ਬੈਂਕ ਵੱਲੋਂ ਵੀ ਮੈਡੀਕਲ ਭੱਤੇ ਵਧੇ ਰੇਟਾਂ ਅਨੁਸਾਰ ਨਾ ਪਾਏ ਜਾਣ ਦਾ ਮਾਮਲਾ ਦੱਸਿਆ। ਸੈਂਟਰਲ ਬੈਂਕ ਦੀਆਂ ਉਕਾਈਆਂ ਵੀ ਧਿਆਨ ’ਚ ਲਿਆਂਦੀਆਂ ਗਈਆਂ। ਜਿਸ ਸਬੰਧੀ ਜ਼ਿਲ੍ਹਾ ਪ੍ਰਧਾਨ ਬਖ਼ਸ਼ੀਸ਼ ਸਿੰਘ ਨੇ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਇਆ।