ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ ਜਾਗਰੂਕ ਕੀਤਾ
ਧਨੌਲਾ: ਪਿੰਡ ਕੋਠੇ ਵਾਹਿਗੁਰੂਪੁਰਾ ਵਿੱਚ ਪੰਜਾਬ ਐਗਰੋ ਵੱਲੋਂ ਜੈਵਿਕ ਖੇਤੀ ਸਿਖਲਾਈ ਸਬੰਧੀ ਕੈਂਪ ਲਗਾਇਆ ਗਿਆ। ਇਸ ਮੌਕੇ ਜੈਵਿਕ ਖੇਤੀ ਮਾਹਿਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਪੈਸਟੀਸਾਈਡ ਮੁਕਤ ਖੇਤੀ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਵੱਲੋਂ 2015 ਤੋਂ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਜੈਵਿਕ ਖੇਤੀ ਦੀ ਮਹੱਤਤਾ ਅਤੇ ਖੇਤੀ ਕਰਨ ਦੇ ਢੰਗਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨਾਂ ਨੂੰ ਪੰਜਾਬ ਐਗਰੋ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਐੱਫਐੱਫਓ, ਜੈਵਿਕ ਕਿਸਾਨਾਂ ਦਾ ਪੰਜੀਕਰਨ, ਕਿੰਨੂ ਅਤੇ ਹੋਰ ਫਰੂਟ ਮਾਰਕੀਟਿੰਗ ਅਤੇ ਜੈਵਿਕ ਉਤਪਾਦਾਂ ਦੀ ਮਾਰਕੀਟਿੰਗ ਬਾਰੇ ਵੀ ਜਾਗਰੂਕ ਕੀਤਾ ਗਿਆ। -ਪੱਤਰ ਪ੍ਰੇਰਕ
18 ਡੀਐਨਐਲ ਮੈਨਨ 02
ਕੈਪਸ਼ਨ- ਜੈਵਿਕ ਖੇਤੀ ਸਬੰਧੀ ਜਾਗਰੂਕ ਕਰਦੇ ਹੋਏ ਖੇਤੀ ਮਾਹਰ ਗੁਰਪ੍ਰੀਤ ਸਿੰਘ।